ਬ੍ਰਿਟੇਨ ਭਾਰਤ ਦੀ ਕਰ ਰਿਹਾ ਜੀ-ਜਾਨ ਨਾਲ ਮਦਦ, ਭੇਜ ਰਿਹਾ ਹੋਰ 400 ਆਕਸੀਜਨ ਕੰਸਨਟ੍ਰੇਟਰਸ
Thursday, Apr 29, 2021 - 04:27 AM (IST)
ਲੰਡਨ - ਬ੍ਰਿਟੇਨ ਨੇ ਪੁਸ਼ਟੀ ਕੀਤੀ ਹੈ ਕਿ ਅਹਿਮ ਮੈਡੀਕਲ ਉਪਕਰਣਾਂ ਦੀ ਪਹਿਲੀ ਖੇਪ ਤੋਂ ਬਾਅਦ ਬੁੱਧਵਾਰ ਅਤੇ ਵੀਰਵਾਰ ਤੱਕ 400 ਹੋਰ ਆਕਸੀਜਨ ਕੰਸਨਟ੍ਰੇਟਰਸ ਭਾਰਤ ਭੇਜੇ ਜਾਣਗੇ ਤਾਂ ਜੋ ਕੋਵਿਡ-19 ਮਹਾਮਾਰੀ ਦੀ ਭਿਆਨਕ ਦੂਜੀ ਲਹਿਰ ਵਿਚ ਭਾਰੀ ਮੰਗ ਨੂੰ ਕੁਝ ਘੱਟ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੰਸਦ ਦੇ ਆਪਣੇ ਹਫਤਾਵਾਰੀ ਪ੍ਰਾਈਮ ਮਿਨੀਸਟਰਸ ਕਨਵੈਂਸ਼ਨਸ (ਪੀ. ਐੱਮ. ਕਿਊ.) ਸ਼ੈਸ਼ਨ ਦੀ ਸ਼ੁਰੂਆਤ ਭਾਰਤ ਦੇ ਨਾਲ ਇਕਜੁੱਟਤਾ ਨਾਲ ਕੀਤੀ ਅਤੇ ਆਖਿਆ ਕਿ ਅੱਗੇ ਦੀਆਂ ਜ਼ਰੂਰਤਾਂ ਸਬੰਧੀ ਭਾਰਤ ਸਰਕਾਰ ਨਾਲ ਚਰਚਾ ਚੱਲ ਰਹੀ ਹੈ।
ਇਹ ਵੀ ਪੜ੍ਹੋ - ਸਿੰਗਾਪੁਰ 'ਚ ਰਹਿੰਦੇ ਭਾਰਤੀ ਮਦਦ ਲਈ ਆਏ ਅੱਗੇ, ਕੋਰੋਨਾ ਨੂੰ ਹਰਾਉਣ ਲਈ ਪੈਸੇ ਕਰ ਰਹੇ ਇਕੱਠੇ
ਜਾਨਸਨ ਨੇ ਗੱਲਬਾਤ ਕਰਦੇ ਹੋਏ ਇਸ ਗੱਲ 'ਤੇ ਚਾਨਣਾ ਪਾਇਆ ਕਿ ਬ੍ਰਿਟੇਨ ਭਾਰਤ ਨੂੰ ਸਹਾਇਤਾ ਦੀ ਸਪਲਾਈ ਕਰਨ ਵਾਲਾ ਪਹਿਲਾ ਮੁਲਕ ਹੈ ਜਿਥੋਂ 200 ਵੈਂਟੀਲੇਟਰ ਅਤੇ 95 ਆਕਸੀਜਨ ਕੰਸਨਟ੍ਰੇਟਰਸ ਦੀ ਖੇਪ ਮੰਗਲਵਾਰ ਨੂੰ ਦਿੱਲੀ ਪਹੁੰਚੀ ਅਤੇ ਉਸ ਨੂੰ ਭਾਰਤ ਦੇ ਹਸਪਤਾਲਾਂ ਵਿਚ ਉਲਟ ਕੀਤਾ ਜਾ ਰਿਹਾ ਹੈ। ਜਾਨਸਨ ਨੇ ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ 'ਹਾਊਸ ਆਫ ਕਾਮਨਸ' ਵਿਚ ਆਖਿਆ ਕਿ ਸਦਨ ਦੇ ਸਾਰੇ ਮੈਂਬਰਾਂ ਦੀਆਂ ਭਾਵਨਾਵਾਂ ਭਾਰਤ ਨਾਲ ਹਨ। ਉਨ੍ਹਾਂ ਅੱਗੇ ਆਖਿਆ ਕਿ ਅਸੀਂ ਅਹਿਮ ਮੈਡੀਕਲ ਉਪਕਰਣਾਂ ਨਾਲ ਭਾਰਤ ਦੀ ਮਦਦ ਕਰ ਰਹੇ ਹਾਂ ਅਤੇ ਭਾਰਤੀ ਅਧਿਕਾਰੀਆਂ ਨਾਲ ਅਸੀਂ ਇਸ ਗੱਲ ਨੂੰ ਲੈ ਕੇ ਕੰਮ ਕਰਨਾ ਜਾਰੀ ਰੱਖਾਂਗੇ ਕਿ ਭਵਿੱਖ ਵਿਚ ਉਨ੍ਹਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈ ਸਕਦੀ ਹੈ।
ਇਹ ਵੀ ਪੜ੍ਹੋ - UAE 'ਚ 90 ਫੀਸਦੀ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ ਤੇ ਵਿਦੇਸ਼ੀ ਨਾਗਰਿਕਾਂ ਤੋਂ ਨਹੀਂ ਲਏ ਜਾ ਰਹੇ ਪੈਸੇ
ਵਿਰੋਧੀ ਲੇਬਰ ਪਾਰਟੀ ਨੇ ਵੀ ਭਾਰਤ ਵਿਚ ਮਨੁੱਖੀ ਆਫਤ ਦੇ ਮੁੱਦੇ 'ਤੇ ਧਿਆਨ ਦਿੰਦੇ ਹੋਏ ਹੋਰ ਮਦਦ ਕਰਨ ਦਾ ਜ਼ਿਕਰ ਕੀਤਾ। ਲੇਬਰ ਪਾਰਟੀ ਦੀ ਭਾਰਤੀ ਮੂਲ ਦੀ ਸੰਸਦ ਮੈਂਬਰ ਅਤੇ ਸ਼ੈਡੋ ਵਿਦੇਸ਼ ਮੰਤਰੀ ਲੀਸਾ ਨੈਂਡੀ ਨੇ ਸਦਨ ਵਿਚ ਸਵਾਲ ਰੱਖਦੇ ਹੋਏ ਆਖਿਆ ਕਿ ਭਾਰਤ ਨੂੰ ਘੇਰਨ ਵਾਲੀ ਘਰੇਲੂ ਆਫਤ ਹੁਣ ਇੰਨੇ ਵੱਡੇ ਪੈਮਾਨੇ 'ਤੇ ਪਹੁੰਚ ਗਈ ਹੈ ਕਿ ਇਹ ਇਕ ਗਲੋਬਲ ਐਮਰਜੈਂਸੀ ਬਣ ਗਈ ਹੈ। ਦੁਨੀਆ ਭਰ ਵਿਚ ਆਏ ਮਾਮਲਿਆਂ ਵਿਚੋਂ 40 ਫੀਸਦੀ ਮਾਮਲੇ ਭਾਰਤ ਤੋਂ ਹਨ ਅਤੇ 20 ਲੱਖ ਤੋਂ ਜ਼ਿਆਦਾ ਮਾਮਲੇ ਇਕੱਲੇ ਬੀਤੇ ਇਕ ਹਫਤੇ ਵਿਚ ਆਏ ਹਨ ਅਤੇ ਇਸ ਆਫਤ ਦੀ ਪੀਕ ਅਜੇ ਆਉਣੀ ਬਾਕੀ ਹੈ।
ਇਹ ਵੀ ਪੜ੍ਹੋ - ਜਰਮਨੀ : ਹਿੰਸਾ ਪੀੜ੍ਹਤ ਮਰਦਾਂ ਲਈ ਹੈਲਪਲਾਈਨ ਨੰਬਰ , ਸਾਲ 'ਚ 1848 ਸ਼ਿਕਾਇਤਾਂ ਦਰਜ