ਨੀਰਵ ਮੋਦੀ ਦੀ ਜਮਾਨਤ ਪਟੀਸ਼ਨ ਰੱਦ, 29 ਤਕ ਹਵਾਲਾਤ ਵਿਚ ਰਹੇਗਾ

03/20/2019 6:48:45 PM

ਲੰਡਨ (ਵੈਬ ਡੈਸਕ)—ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਬੁੱਧਵਾਰ ਨੂੰ ਲੰਡਨ 'ਚ ਗ੍ਰਿਫਤਾਰ ਕਰਨ ਪਿੱਛੋਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਵੈਸਟਮਿੰਟਰ ਕੋਰਟ ਨੇ ਉਸ ਦੀ ਜਮਾਨਤ ਅਰਜ਼ੀ ਰੱਦ ਕਰ ਦਿੱਤੀ। ਅਦਾਲਤ ਨੇ ਨੀਰਵ ਮੋਦੀ ਨੂੰ 29 ਤਕ ਜੇਲ ਵਿਚ ਭੇਜ ਦਿੱਤਾ ਹੈ। 29 ਮਾਰਚ ਨੂੰ ਇਸ ਮਾਮਲੇ ਦੀ ਮੁੜ ਸੁਣਵਾਈ ਹੋਵੇਗੀ। 
ਜ਼ਿਕਰਯੋਗ ਹੈ ਕਿ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੋਕਸੀ ਨੇ ਵਿਦੇਸ਼ 'ਚ ਕਰਜ਼ ਲੈਣ ਲਈ ਧੋਖੇ ਨਾਲ ਗਾਰੰਟੀ ਪੱਤਰ (ਐੱਲ.ਓ.ਯ) ਹਾਸਲ ਕਰ ਕੇ ਪੰਜਾਬ ਨੈਸ਼ਨਲ ਬੈਂਕ ਦੇ ਲਗਭਗ 13000 ਕਰੋੜ ਰੁਪਏ ਦਾ ਚੂਨਾ ਲਗਾਇਆ। ਇਸ ਦੌਰਾਨ ਇਨ੍ਹਾਂ ਦੋਵਾਂ ਨੇ ਕਈ ਫਰਜ਼ੀ ਕੰਪਨੀਆਂ ਨੂੰ ਬਣਾਇਆ, ਫਰਜ਼ੀ ਡਾਇਰੈਕਟਰ ਨੂੰ ਬਣਾਇਆ ਅਤੇ ਬੈਂਕ ਦੇ ਨਾਲ ਧੋਖਾ ਕੀਤਾ ਸੀ। ਬੀਤੇ ਦਿਨੀਂ ਨਿਰਵ ਮੋਦੀ ਨੂੰ ਲੰਡਨ ਵਿਚ ਘੁੰਮਦੇ ਦੇਖਿਆ ਗਿਆ ਸੀ। ਜਿਸ ਪਿੱਛੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।  ਜਨਵਰੀ 2018 'ਚ ਨੀਰਵ ਮੋਦੀ ਭਾਰਤ ਤੋਂ ਫਰਾਰ ਹੋਇਆ ਸੀ।


satpal klair

Content Editor

Related News