UGC-NET ਦੀ ਪ੍ਰੀਖਿਆ ਮੁਲਤਵੀ, ਹੁਣ ਪੇਪਰਾਂ ਤੋਂ ਸਿਰਫ਼ 15 ਦਿਨ ਪਹਿਲਾਂ ਹੋਵੇਗਾ ਅਗਲੀ ਤਾਰੀਖ਼ ਦਾ ਐਲਾਨ

Tuesday, Apr 20, 2021 - 04:53 PM (IST)

UGC-NET ਦੀ ਪ੍ਰੀਖਿਆ ਮੁਲਤਵੀ, ਹੁਣ ਪੇਪਰਾਂ ਤੋਂ ਸਿਰਫ਼ 15 ਦਿਨ ਪਹਿਲਾਂ ਹੋਵੇਗਾ ਅਗਲੀ ਤਾਰੀਖ਼ ਦਾ ਐਲਾਨ

ਨਵੀਂ ਦਿੱਲੀ- ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਕਿ 2 ਤੋਂ 17 ਮਈ ਤੱਕ ਤੈਅ ਯੂ.ਜੀ.ਸੀ.-ਰਾਸ਼ਟਰੀ ਪਾਤਰਤਾ ਪ੍ਰੀਖਿਆ (ਨੈੱਟ) ਨੂੰ ਕੋਵਿਡ-19 ਲਾਗ਼ ਦੀ ਸਥਿਤੀ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤਾ ਗਿਆ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ.ਟੀ.ਏ.) ਦੇ ਆਦੇਸ਼ ਅਨੁਸਾਰ, ਸੋਧ ਤਾਰੀਖ਼ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ। ਪ੍ਰੀਖਿਆ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਤਾਰੀਖ਼ ਦਾ ਐਲਾਨ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਕੋਰੋਨਾ ਨੇ ਵਿਗਾੜੇ ਹਾਲਾਤ, ICSE ਨੇ ਰੱਦ ਕੀਤੇ 10ਵੀਂ ਬੋਰਡ ਦੇ ਇਮਤਿਹਾਨ

PunjabKesari

ਨਿਸ਼ੰਕ ਨੇ ਟਵੀਟ ਕੀਤਾ,''ਕੋਵਿਡ-19 ਇਨਫੈਕਸ਼ਨ ਫ਼ੈਲਣ ਦੇ ਮੱਦੇਨਜ਼ਰ ਉਮੀਦਵਾਰਾਂ ਅਤੇ ਪ੍ਰੀਖਿਆ ਦੇਣ ਵਾਲਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮੈਂ ਐੱਨ.ਟੀ.ਏ. ਦੇ ਡਾਇਰੈਕਟਰ ਜਨਰਲ ਨੂੰ ਯੂ.ਜੀ.ਸੀ.-ਨੈੱਟ ਦਸੰਬਰ ਚੱਕਰ (ਮਈ 2021) ਪ੍ਰੀਖਿਆ ਨੂੰ ਮੁਲਤਵੀ ਕਰਨ ਦਾ ਸੁਝਾਅ ਦਿੱਤਾ।'' ਉੱਥੇ ਹੀ, ਐੱਨ.ਟੀ.ਏ. ਨੇ ਆਪਣੇ ਆਦੇਸ਼ 'ਚ ਕਿਹਾ ਕਿ ਕੋਵਿਡ-19 ਲਾਗ਼ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਅਤੇ ਉਮੀਦਵਾਰਾਂ ਤੇ ਪ੍ਰੀਖਿਆ ਦੇਣ ਵਾਲਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਯੂ.ਜੀ.ਸੀ.-ਨੈੱਟ ਪ੍ਰੀਖਿਆ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸੀ. ਬੀ. ਐੱਸ. ਈ. ਦੀ 10ਵੀਂ ਦੀ ਪ੍ਰੀਖਿਆ ਰੱਦ, 12ਵੀਂ ਦੀ ਮੁਲਤਵੀ

PunjabKesari


author

DIsha

Content Editor

Related News