ਗ੍ਰੇਟਰ ਨੋਇਡਾ : ਅਪਾਰਟਮੈਂਟ ਦੀ 8ਵੀਂ ਮੰਜ਼ਲ ਤੋਂ ਡਿੱਗਣ ਨਾਲ ਯੂਗਾਂਡਾ ਦੀ ਔਰਤ ਦੀ ਮੌਤ

Thursday, Feb 17, 2022 - 11:25 AM (IST)

ਗ੍ਰੇਟਰ ਨੋਇਡਾ : ਅਪਾਰਟਮੈਂਟ ਦੀ 8ਵੀਂ ਮੰਜ਼ਲ ਤੋਂ ਡਿੱਗਣ ਨਾਲ ਯੂਗਾਂਡਾ ਦੀ ਔਰਤ ਦੀ ਮੌਤ

ਨੋਇਡਾ (ਭਾਸ਼ਾ)- ਗ੍ਰੇਟਰ ਨੋਇਡਾ ਦੇ ਓਮੀਕ੍ਰੋਨ-1 ਸੈਕਟਰ 'ਚ ਸਥਿਤ ਇਕ ਅਪਾਰਟਮੈਂਟ ਦੀ 8ਵੀਂ ਮੰਜ਼ਲ ਤੋਂ ਡਿੱਗਣ ਨਾਲ ਯੂਗਾਂਡਾ ਦੀ ਇਕ ਔਰਤ ਦੀ ਮੌਤ ਹੋ ਗਈ। ਪੁਲਸ ਸੁਪਰਡੈਂਟ ਆਲੋਕ ਸਿੰਘ ਦੇ ਬੁਲਾਰੇ ਨੇ ਦੱਸਿਆ ਕਿ ਅਫਰੀਕੀ ਦੇਸ਼ ਯੂਗਾਂਡਾ ਦੀ ਰਹਿਣ ਵਾਲੀ ਜੋਸੇਲਿਨੇ ਉਰਫ਼ ਜੋਜੋ ਪਿਛਲੇ ਸਾਲ ਜੂਨ 'ਚ ਭਾਰਤ ਆਈ ਸੀ ਅਤੇ ਦਿੱਲੀ 'ਚ ਰਹਿ ਰਹੀ ਸੀ। ਉਨ੍ਹਾਂ ਦੱਸਿਆ ਕਿ ਔਰਤ ਓਮੀਕ੍ਰੋਨ-1 ਸੈਕਟਰ ਦੇ ਲੋਹੀਆ ਅਪਾਰਟਮੈਂਟ 'ਚ ਰਹਿਣ ਵਾਲੇ ਆਪਣੇ ਦੋਸਤਾਂ ਨਾਲ ਮੰਗਲਵਾਰ ਦੇਰ ਰਾਤ ਪਾਰਟੀ ਕਰ ਰਹੀ ਸੀ।

ਉਨ੍ਹਾਂ ਦੱਸਿਆ ਕਿ ਉਹ ਸਵੇਰੇ 4 ਵਜੇ ਪੌੜੀਆਂ ਤੋਂ ਉਤਰ ਰਹੀ ਸੀ, ਉਦੋਂ ਨਸ਼ੇ 'ਚ ਹੋਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ 8ਵੀਂ ਮੰਜ਼ਲ ਤੋਂ ਹੇਠਾਂ ਡਿੱਗ ਗਈ। ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਯੂਗਾਂਡਾ ਦੇ ਦੂਤਘਰ ਨੂੰ ਸੌਂਪ ਦਿੱਤਾ ਗਿਆ ਹੈ। ਹੁਣ ਦੂਤਘਰ ਲਾਸ਼ ਨੂੰ ਔਰਤ ਦੇ ਪਰਿਵਾਰ ਵਾਲਿਆਂ ਨੂੰ ਸੌਂਪਣ ਦੀ ਕਾਰਵਾਈ ਕਰੇਗਾ।


author

DIsha

Content Editor

Related News