ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੀ ਥਾਂ ਜਨਮ ਦਿਹਾੜਾ ਲਿਖੇ ਜਾਣ ''ਤੇ ਵਿਭਾਗ ਨੇ ਦਿੱਤਾ ਸਪੱਸ਼ਟੀਕਰਨ
Thursday, Aug 01, 2019 - 02:22 PM (IST)
ਚੰਡੀਗੜ੍ਹ— ਹਰਿਆਣਾ ਸਰਕਾਰ ਨੇ ਬੁੱਧਵਾਰ ਨੂੰ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਇਕ ਇਸ਼ਤਿਹਾਰ ਜਾਰੀ ਕੀਤਾ ਸੀ। ਅੰਗਰੇਜ਼ੀ ਅਖਬਾਰ ਨੂੰ ਦਿੱਤੇ ਗਏ ਇਸ ਇਸ਼ਤਿਹਾਰ 'ਚ ਸ਼ਹੀਦੀ ਦਿਹਾੜੇ ਦੀ ਜਗ੍ਹਾ ਜਨਮ ਦਿਹਾੜਾ ਲਿਖ ਦਿੱਤਾ ਗਿਆ। ਜਿਸ ਨਾਲ ਪਾਠਕ ਪਰੇਸ਼ਾਨ ਹੋ ਗਏ। ਰਾਜ ਸਰਕਾਰ ਦੇ ਜਨਸੰਪਰਕ ਵਿਭਾਗ ਵਲੋਂ ਗਲਤ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਪਰ ਬਾਅਦ 'ਚ ਗਲਤੀ ਸੁਧਾਰੀ ਗਈ ਪਰ ਇਕ ਅਖਬਾਰ 'ਚ ਗਲਤ ਇਸ਼ਤਿਹਾਰ ਪ੍ਰਕਾਸ਼ਿਤ ਹੋ ਗਿਆ।
ਰਾਜ ਦੇ ਜਨਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ (ਪ੍ਰਿੰਟ ਮੀਡੀਆ) ਨੀਰਜਾ ਭੱਲਾ ਨੇ ਸਵੀਕਾਰ ਕੀਤਾ ਕਿ ਪਹਿਲਾਂ ਗਲਤ ਇਸ਼ਤਿਹਾਰ ਭੇਜਿਆ ਗਿਆ ਸੀ ਅਤੇ ਗਲਤੀ ਪਤਾ ਲੱਗਣ ਤੋਂ ਬਾਅਦ ਸਾਰੀਆਂ ਅਖਬਾਰਾਂ ਨੂੰ ਇਕ ਸਹੀ ਵਰਜਨ ਭੇਜਿਆ ਗਿਆ ਸੀ। ਇਸ ਗਲਤੀ ਕਾਰਨ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਹਰਿਆਣਾ ਸਰਕਾਰ ਨੂੰ ਘੇਰਦੇ ਹੋਏ ਤੰਜ਼ ਕੱਸੇ।
