ਊਧਵ ਠਾਕਰੇ ਨੇ ਅੱਜ ਵਿਧਾਨ ਪਰਿਸ਼ਦ ਦੇ ਮੈਂਬਰ ਦੇ ਰੂਪ ''ਚ ਚੁੱਕੀ ਸਹੁੰ
Monday, May 18, 2020 - 03:44 PM (IST)
ਮੁੰਬਈ-ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਭਾਵ ਸੋਮਵਾਰ ਨੂੰ ਵਿਧਾਨ ਪਰਿਸ਼ਦ ਦੇ ਮੈਂਬਰ ਦੇ ਤੌਰ 'ਤੇ ਸਹੁੰ ਚੁੱਕ ਲਈ ਹੈ। ਦੱਖਣੀ ਮੁੰਬਈ ਸਥਿਤ ਵਿਧਾਨ ਭਵਨ 'ਚ ਮਹਾਰਾਸ਼ਟਰ ਵਿਧਾਨ ਪਰਿਸ਼ਦ ਦੇ ਪ੍ਰਧਾਨ ਰਾਮਰਾਜੇ ਨਿਮਬਾਲਕਰ ਨੇ ਠਾਕਰੇ ਅਤੇ 14 ਮਈ ਨੂੰ ਬਿਨਾਂ ਚੋਣ ਮੁਕਾਬਲੇ ਚੁਣੇ ਗਏ 8 ਹੋਰ ਲੋਕਾਂ ਨੂੰ ਸਹੁੰ ਚੁਕਾਈ। ਊਧਵ ਠਾਕਰੇ ਤੋਂ ਇਲਾਵਾ ਨੀਲਮ ਗੌਰੇ (ਸ਼ਿਵਸੈਨਾ) , ਭਾਜਪਾ ਦੇ ਰਣਜੀਤ ਸਿੰਘ ਮੋਹਿਤੇ ਪਾਟਿਲ, ਗੋਪੀਚੰਦ ਪਾਡਲਕਰ, ਪ੍ਰਵੀਣ ਦਤਕੇ ਅਤੇ ਰਮੇਸ਼ ਕਰਾਡ, ਰਾਕਾਂਪਾ ਦੇ ਸ਼ਸ਼ੀਕਾਂਤ ਸ਼ਿੰਦੇ ਅਤੇ ਅਮੋਲ ਮਿਤਕਾਰੀ ਅਤੇ ਕਾਂਗਰਸ ਦੇ ਰਾਜੇਸ਼ ਰਾਠੌਰ ਨੇ ਸਹੁੰ ਚੁੱਕੀ। ਇਹ 9 ਸੀਟਾਂ 24 ਅਪ੍ਰੈਲ ਨੂੰ ਖਾਲੀ ਹੋਈਆਂ ਸੀ।
ਸ਼ਿਵਸੈਨਾ ਪ੍ਰਧਾਨ ਇਸ ਚੋਣ ਦੇ ਨਾਲ ਪਹਿਲੀ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਨੇ ਪਿਛਲੇ ਸਾਲ 28 ਨਵੰਬਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਸੀ ਅਤੇ ਉਨ੍ਹਾਂ ਲਈ 27 ਮਈ ਤੋਂ ਪਹਿਲਾਂ ਵਿਧਾਨ ਮੰਡਲ ਦੇ ਦੋਵਾਂ ਸਦਨਾਂ 'ਚ ਕਿਸੇ ਇਕ ਦਾ ਮੈਂਬਰ ਬਣਨਾ ਜਰੂਰੀ ਸੀ। ਠਾਕਰੇ ਦੇ ਬੇਟੇ ਅਦਿਤਿਆ ਵੀ ਵਿਧਾਨ ਸਭਾ ਦੇ ਮੈਂਬਰ ਹਨ ਅਤੇ 3 ਪਾਰਟੀ ਦੀ ਗਠਜੋੜ ਸਰਕਾਰ 'ਚ ਮੰਤਰੀ ਵੀ ਹਨ।