ਮੈਂ ਘੱਟੋ-ਘੱਟ ਜ਼ਮੀਨ ’ਤੇ ਰਹਿ ਕੇ ਹਾਲਾਤ ਦਾ ਜਾਇਜ਼ਾ ਲੈਂਦਾ ਹਾਂ, ਹੈਲੀਕਾਪਟਰ ’ਚ ਬੈਠ ਕੇ ਤਾਂ ਨਹੀਂ : ਠਾਕਰੇ

Sunday, May 23, 2021 - 09:42 AM (IST)

ਮੈਂ ਘੱਟੋ-ਘੱਟ ਜ਼ਮੀਨ ’ਤੇ ਰਹਿ ਕੇ ਹਾਲਾਤ ਦਾ ਜਾਇਜ਼ਾ ਲੈਂਦਾ ਹਾਂ, ਹੈਲੀਕਾਪਟਰ ’ਚ ਬੈਠ ਕੇ ਤਾਂ ਨਹੀਂ : ਠਾਕਰੇ

ਮੁੰਬਈ– ਸਮੁੰਦਰੀ ਤੂਫਾਨ ਤੋਂ ਪ੍ਰਭਾਵਿਤ ਮਹਾਰਾਸ਼ਟਰ ਦੇ ਕੋਂਕਨ ਖੇਤਰ ਦੇ ਦੌਰੇ ਦੀ ਮਿਆਦ ’ਤੇ ਵਿਰੋਧੀ ਪਾਰਟੀ ਭਾਜਪਾ ਦੀ ਆਲੋਚਨਾ ਦਰਮਿਆਨ ਮੁੱਖ ਮੰਤਰੀ ਊਧਵ ਠਾਕਰੇ ਨੇ ਸ਼ਨੀਵਾਰ ਕਿਹਾ ਕਿ ਮੈਂ ਘੱਟੋ-ਘੱਟ ਜ਼ਮੀਨ ’ਤੇ ਰਹਿ ਕੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਂਦਾ ਹਾਂ, ਕਿਸੇ ਹੈਲੀਕਾਪਟਰ ’ਚ ਬੈਠ ਕੇ ਹਵਾਈ ਸਰਵੇਖਣ ਨਹੀਂ ਕਰਦਾ। ਠਾਕਰੇ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤੰਜ ਲੱਗ ਰਿਹਾ ਹੈ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਸਮੁੰਦਰੀ ਤੂਫਾਨ ਕਾਰਨ ਪੀੜਤ ਗੁਜਰਾਤ ਖੇਤਰ ਦਾ ਹਵਾਈ ਸਰਵੇਖਣ ਕੀਤਾ ਸੀ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਸਰਕਾਰ ਨੇ ਬਲੈਕ ਫੰਗਸ ਨੂੰ ਇਕ ਸਾਲ ਲਈ ਮਹਾਮਾਰੀ ਐਲਾਨਿਆ

ਠਾਕਰੇ ਨੇ ਸਮੁੰਦਰੀ ਤੂਫਾਨ ਤੋਂ ਬਾਅਦ ਪੈਦਾ ਹੋਏ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਕੋਂਕਨ ਵਿਖੇ ਰਤਨਾਗਿਰੀ ਅਤੇ ਸਿਨਦੁਰਗਾ ਜ਼ਿਲ੍ਹਿਆਂ ਦਾ ਦੌਰਾ ਕੀਤਾ ਸੀ। ਉਨ੍ਹਾਂ ਅਧਿਕਾਰੀਆਂ ਨੂੰ ਦੋ ਦਿਨ ਅੰਦਰ ਫ਼ਸਲਾਂ ਦੇ ਹੋਏ ਨੁਕਸਾਨ ਦਾ ਅਨੁਮਾਨ ਲਾਉਣ ਦੇ ਨਿਰਦੇਸ਼ ਦਿੱਤੇ ਸਨ। ਸੂਬੇ ’ਚ ਭਾਜਪਾ ਆਗੂਆਂ ਨੇ ਉਨ੍ਹਾਂ ਦੇ ਦੌਰੇ ਦੀ ਮਿਆਦ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਸੀ। ਸਾਬਕਾ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਹੈ ਕਿ ਠਾਕਰੇ ਕੋਂਕਨ ਦੇ ਸਿਰਫ 3 ਘੰਟਿਆਂ ਦੇ ਦੌਰੇ ’ਤੇ ਸਿਆਸੀ ਟਿੱਪਣੀ ਕਰ ਰਹੇ ਹਨ। ਓਧਰ ਵਿਧਾਨ ਪ੍ਰੀਸ਼ਦ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਵੀਨ ਨੇ ਪੁੱਛਿਆ ਕਿ ਮੁੱਖ ਮੰਤਰੀ ਸਮੁੰਦਰੀ ਤੂਫਾਨ ਕਾਰਨ ਹੋਏ ਨੁਕਸਾਨ ਸਬੰਧੀ ਤਿੰਨ ਘੰਟਿਆਂ ’ਚ ਕਿਵੇਂ ਜਾਣ ਸਕਦੇ ਹਨ?

ਇਹ ਵੀ ਪੜ੍ਹੋ : 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਰਾਜਨਾਥ ਸਿੰਘ ਕੇਂਦਰੀ ਮੰਤਰੀਆਂ ਨਾਲ ਕੱਲ੍ਹ ਕਰਨਗੇ ਬੈਠਕ


author

DIsha

Content Editor

Related News