ਉਧਵ ਠਾਕਰੇ ਨੇ ਸਰਕਾਰ ਬਣਾਉਣ ਦਾ ਪੇਸ਼ ਕੀਤਾ ਦਾਅਵਾ, 28 ਨਵੰਬਰ ਨੂੰ ਚੁੱਕਣਗੇ CM ਅਹੁਦੇ ਦੀ ਸਹੁੰ
Wednesday, Nov 27, 2019 - 12:44 AM (IST)

ਨਵੀਂ ਦਿੱਲੀ — ਸ਼ਿਵ ਸੇਨਾ-ਰਾਕਾਂਪਾ ਗਠਜੋੜ ਵੱਲੋਂ ਮੁੱਖ ਮੰਤਰੀ ਅਹੁਦੇ ਲਈ ਨਾਮਜ਼ਦ ਉਧਵ ਠਾਕਰੇ ਮੰਗਲਵਾਰ ਰਾਤ ਰਾਜ ਭਵਨ ਪਹੁੰਚੇ ਅਤੇ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ। ਰਾਜਪਾਲ ਨੇ ਉਧਵ ਠਾਕਰੇ ਨੂੰ 28 ਨਵੰਬਰ ਸਹੁੰ ਲੈਣ ਲਈ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ਿਵ ਸੇਨਾ ਦੇ ਇਕ ਨੇਤਾ ਨੇ ਦੱਸਿਆ ਕਿ ਸ਼ਿਵ ਸੇਨਾ ਮੁਖੀ ਉਧਵ ਠਾਕਰੇ ਦੇ ਨਾਲ ਸ਼ਿਵ ਸੇਨਾ, ਰਾਕਾਂਪਾ ਤੇ ਕਾਂਗਰਸ ਦੇ ਵਿਧਾਇਕ ਦਲਾਂ ਦੇ ਨੇਤਾਂ ਵੀ ਨਾਲ ਸਨ। ਉਨ੍ਹਾਂ ਦੱਸਿਆ ਕਿ, ''ਅਸੀਂ ਰਾਜਪਾਲ ਸਾਹਮਣੇ ਸਰਕਾਰ ਗਠਨ ਦੇ ਦਾਅਵੇ ਲਈ ਇਕ ਸੰਯੁਕਤ ਬਿਆਨ ਪੇਸ਼ ਕਰ ਰਹੇ ਹਨ। ਅਸੀਂ ਜਰੂਰੀ ਪ੍ਰਕਿਰਿਆ ਦੇ ਤਹਿਤ, ਤਿੰਨੇ ਦਲਾਂ ਦੇ ਸਾਰੇ ਵਿਧਾਇਕਾ ਦੇ ਸਮਰਥਨ ਦਾ ਪ੍ਰਮਾਣ ਵੀ ਰਾਜਪਾਲ ਨੂੰ ਪੇਸ਼ ਕਰਾਂਗੇ।''
ਮਹਾਰਾਸ਼ਟਰ 'ਤ ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਪਾਰਟੀ ਤੇ ਸ਼ਿਵ ਸੇਨਾ ਵਿਧਾਇਕ ਦਲ ਦੀ ਮੰਗਲਵਾਰ ਨੂੰ ਇਥੇ ਹੋਈ ਬੈਠਕ 'ਚ ਸ਼ਿਵ ਸੇਨਾ ਮੁਖੀ ਉਧਵ ਠਾਕਰੇ ਨੂੰ ਨਵਗਠਿਤ ਮਹਾਰਾਸ਼ਟਰ ਵਿਕਾਸ ਅਘਾੜੀ ਦਾ ਨੇਤਾ ਚੁਣ ਲਿਆ ਗਿਆ ਅਤੇ ਉਹ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ। ਰਾਕਾਂਪਾ ਵਿਧਾਇਕ ਦਲ ਦੇ ਨੇਤਾ ਜਯੰਤ ਪਾਟਿਲ ਨੇ ਤਿੰਨੇ ਦਲ ਦੀ ਸੰਯੁਕਤ ਵਿਧਾਇਕ ਦਲ ਦੀ ਬੈਠਕ 'ਚ ਠਾਕਰੇ ਨੂੰ ਅਘਾੜੀ ਦਾ ਨੇਤਾ ਨਿਯੁਕਤ ਕੀਤੇ ਜਾਣ ਦਾ ਪ੍ਰਸਤਾਵ ਕੀਤਾ ਜਿਸ ਦਾ ਸਾਰੇ ਲੋਕਾਂ ਨੇ ਹੱਥ ਚੁੱਕ ਕੇ ਸਮਰਥਨ ਕੀਤਾ।
ਤਿੰਨ ਪਾਰਟੀਆਂ ਦੀ ਇਥੇ ਹੋਈ ਬੈਠਕ 'ਚ ਰਾਕਾਂਪਾ ਨੇਤਾ ਸ਼ਰਦ ਪਵਾਰ ਤੋਂ ਇਲਾਵਾ ਸੁਪਰੀਆ ਸੁਲੇ, ਪ੍ਰਫੁੱਲ ਪਟੇਲ, ਕਾਂਗਰਸ ਪਾਰਟੀ ਦੇ ਬਾਲਾ ਸਾਹਿਬ ਥੋਰਾਟ, ਅਸ਼ੋਕ ਚੋਹਾਣ ਅਤੇ ਕਈ ਹੋਰ ਨੇਤਾ ਮੌਜੂਦ ਸਨ। ਸ਼ਿਵ ਸੇਨਾ ਦੇ ਨੇਤਾ ਸੰਜੇ ਰਾਉਤ ਅਤੇ ਆਦਿਤਿਆ ਠਾਕਰੇ ਵੀ ਬੈਠਕ 'ਚ ਮੌਜੂਦ ਸਨ। ਤਿੰਨੇ ਦਲ ਹੁਣ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮਿਲ ਕੇ ਸੂਬੇ 'ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।