ਊਧਵ ਠਾਕਰੇ ਨੇ CAA ਦਾ ਕੀਤਾ ਸਮਰਥਨ, ਬੋਲੇ, ਮਹਾਰਾਸ਼ਟਰ 'ਚ ਲਾਗੂ ਨਹੀਂ ਹੋਵੇਗਾ NRC

02/02/2020 1:33:16 PM

ਮੁੰਬਈ—ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦਾ ਕਹਿਣਾ ਹੈ ਕਿ ਉਹ ਮਹਾਰਾਸ਼ਟਰ 'ਚ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ) ਨੂੰ ਲਾਗੂ ਨਹੀਂ ਕਰਨਗੇ। ਊਧਵ ਠਾਕਰੇ ਨੇ ਸ਼ਿਵਸੈਨਾ ਦੇ ਮੁੱਖ ਪੱਤਰ 'ਸਾਮਨਾ' 'ਚ ਦਿੱਤੇ ਆਪਣੇ ਇੰਟਰਵਿਊ 'ਚ ਕਿਹਾ ਕਿ ਜੇਕਰ ਐੱਨ.ਆਰ.ਸੀ ਲਾਗੂ ਕੀਤਾ ਗਿਆ ਤਾਂ ਹਿੰਦੂਆਂ ਅਤੇ ਮੁਸਲਮਾਨਾਂ ਦੋਵਾਂ ਲਈ ਨਾਗਰਿਕਤਾ ਸਾਬਿਤ ਕਰਨਾ ਮੁਸ਼ਕਿਲ ਹੋਵੇਗਾ ਅਤੇ ਮੈਂ ਅਜਿਹਾ ਨਹੀਂ ਹੋਣ ਦੇਵਾਂਗਾ। ਉਨ੍ਹਾਂ ਨੇ 'ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) 'ਤੇ ਕਿਹਾ ਕਿ ਇਹ ਨਾਗਰਿਕਤਾ ਖੋਹਣ ਵਾਲਾ ਨਹੀਂ ਬਲਕਿ ਦੇਣ ਦੇ ਬਾਰੇ 'ਚ ਹੈ।'

ਦੱਸਣਯੋਗ ਹੈ ਕਿ ਸੀ.ਏ.ਏ ਨੂੰ ਲੈ ਕੇ ਸ਼ਿਵਸੈਨਾ ਨੇ ਲੋਕ ਸਭਾ 'ਚ ਪਹਿਲਾਂ ਭਾਜਪਾ ਨੂੰ ਸਮਰਥਨ ਦਿੱਤਾ ਸੀ ਹਾਲਾਂਕਿ ਜਦੋਂ ਇਹ ਰਾਜ ਸਭਾ 'ਚ ਪਹੁੰਚਿਆਂ ਤਾਂ ਉਸ ਨੇ ਸਦਨ ਤੋਂ ਵਾਕ-ਆਊਟ ਕਰ ਦਿੱਤਾ ਸੀ। ਊਧਵ ਠਾਕੁਰੇ ਦਾ ਇਹ ਬਿਆਨ ਅਜਿਹੇ ਸਮੇਂ 'ਤੇ ਸਾਹਮਣੇ ਆਇਆ ਹੈ ਜਦੋਂ ਸੀ.ਏ.ਏ ਅਤੇ ਐੱਨ.ਆਰ.ਸੀ ਨੂੰ ਲੈ ਕੇ ਦਿੱਲੀ ਦੇ ਸ਼ਾਹੀਨ ਬਾਗ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸੀ.ਏ.ਏ ਮੁਸਲਮਾਨਾਂ ਅਤੇ ਸੰਵਿਧਾਨ ਖਿਲਾਫ ਹੈ। ਇਹ ਧਰਮ ਦੇ ਆਧਾਰ 'ਤੇ ਭੇਦਭਾਵ ਕਰਦਾ ਹੈ।


Iqbalkaur

Content Editor

Related News