ਦਰਜੀ ਕਤਲਕਾਂਡ: ਅਦਾਲਤ ’ਚ ਪੇਸ਼ੀ ਮਗਰੋਂ ਭੀੜ ਵਲੋਂ ਦੋਸ਼ੀਆਂ ਦੀ ਕੁੱਟਮਾਰ
Saturday, Jul 02, 2022 - 05:26 PM (IST)
ਜੈਪੁਰ- ਰਾਜਸਥਾਨ ਦੇ ਉਦੈਪੁਰ ’ਚ ਦਰਜੀ ਕਨ੍ਹਈਆ ਲਾਲ ਦੇ ਕਤਲ ਦੇ 4 ਦੋਸ਼ੀਆਂ ਨੂੰ ਅੱਜ ਯਾਨੀ ਕਿ ਸ਼ਨੀਵਾਰ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਦੀ ਵਿਸ਼ੇਸ਼ ਕੋਰਟ ’ਚ ਪੇਸ਼ ਕੀਤਾ ਗਿਆ। ਜਿੱਥੇ ਕੋਰਟ ਨੇ ਐੱਨ. ਆਈ. ਏ. ਨੂੰ 12 ਜੁਲਾਈ ਤੱਕ ਦੋਸ਼ੀਆਂ ਦੀ ਕਸਟਡੀ ਦਿੱਤੀ ਹੈ।
ਇਹ ਵੀ ਪੜ੍ਹੋ– ਦਰਜੀ ਕਤਲਕਾਂਡ ’ਚ ਵੱਡਾ ਖ਼ੁਲਾਸਾ; ਪਾਕਿਸਤਾਨੀ ਸੰਗਠਨ ‘ਦਾਵਤ-ਏ-ਇਸਲਾਮੀ’ ਨਾਲ ਲਿੰਕ
ਐੱਨ. ਆਈ. ਏ. ਸਖ਼ਤ ਸੁਰੱਖਿਆ ਦਰਮਿਆਨ ਦਰਜੀ ਕਤਲਕਾਂਡ ਦੇ ਦੋਸ਼ੀਆਂ- ਰਿਆਜ਼ ਅਖਤਾਰੀ ਅਤੇ ਗੌਸ ਮੁਹੰਮਦ ਤੇ ਦੋ ਹੋਰ ਦੋਸ਼ੀਆਂ ਮੋਹਸਿਨ ਅਤੇ ਆਸਿਫ ਨੂੰ ਵਿਸ਼ੇਸ਼ ਕੋਰਟ ’ਚ ਲੈ ਕੇ ਆਈ। ਪੇਸ਼ੀ ਤੋਂ ਬਾਅਦ ਜਦੋਂ ਐੱਨ. ਆਈ. ਏ. ਟੀਮ ਦੋਸ਼ੀਆਂ ਨੂੰ ਕੋਰਟ ਤੋਂ ਲੈ ਕੇ ਜਾ ਰਹੀ ਸੀ ਤਾਂ ਗੁੱਸੇ ’ਚ ਆਏ ਲੋਕਾਂ ਨੇ ਦੋਸ਼ੀਆਂ ਨਾਲ ਧੱਕਾ-ਮੁੱਕੀ, ਕੱਪੜੇ ਅਤੇ ਵਾਲ ਖਿੱਚਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਸ ਉਨ੍ਹਾਂ ਨੂੰ ਗੱਡੀ ’ਚ ਚੜ੍ਹਾ ਰਹੀ ਸੀ ਤਾਂ ਉਸ ਦੌਰਾਨ ਵੀ ਲੋਕਾਂ ਨੇ ਥੱਪੜਾਂ ਨਾਲ ਕੁੱਟਮਾਰ ਕਰ ਦਿੱਤੀ।
ਇਹ ਵੀ ਪੜ੍ਹੋ– NIA ਨੇ ਦਰਜੀ ਕਤਲਕਾਂਡ ’ਚ UAPA ਤਹਿਤ ਮਾਮਲਾ ਕੀਤਾ ਦਰਜ, ਦੋਸ਼ੀਆਂ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ
#WATCH | Udaipur murder incident: Accused attacked by an angry crowd of people while being escorted by police outside the premises of NIA court in Jaipur
— ANI MP/CG/Rajasthan (@ANI_MP_CG_RJ) July 2, 2022
All the four accused were sent to 10-day remand to NIA by the NIA court, today pic.twitter.com/1TRWRWO53Z
ਦੱਸਣਯੋਗ ਹੈ ਕਿ ਬੀਤੀ 28 ਜੂਨ 2022 ਨੂੰ ਕਨ੍ਹਈਆ ਲਾਲ ਦੇ ਕਤਲ ਮਗਰੋਂ ਸੂਬਾ ਸਰਕਾਰ ਨੇ ਵਿਸ਼ੇਸ਼ ਜਾਂਚ ਦਲ (SIT) ਦਾ ਗਠਨ ਕਰ ਕੇ ਜਾਂਚ ਸ਼ੁਰੂ ਕੀਤੀ ਸੀ ਪਰ ਬਾਅਦ ’ਚ ਦੋਸ਼ੀਆਂ ਦੇ ਤਾਰ ਦੂਜੇ ਦੇਸ਼ਾਂ ਨਾਲ ਵੀ ਜੁੜੇ ਹੋਣ ਕਾਰਨ ਇਸ ਮਾਮਲੇ ਦੀ ਜਾਂਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੂੰ ਸੌਂਪ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕਨ੍ਹਈਆ ਲਾਲ ਦੇ ਮੋਬਾਇਲ ਤੋਂ ਭਾਜਪਾ ਆਗੂ ਨੂਪੁਰ ਸ਼ਰਮਾ ਦੇ ਸਮਰਥਨ ’ਚ ਪੋਸਟ ਹੋਈ ਸੀ। ਇਸ ਦੇ ਚੱਲਦੇ ਰਿਆਜ਼ ਅਤੇ ਗੌਸ ਮੁਹੰਮਦ ਨੇ ਉਸ ਦਾ ਕਤਲ ਕਰ ਦਿੱਤਾ। ਨੂਪੁਰ ਸ਼ਰਮਾ ਨੇ ਪੈਗੰਬਰ ਮੁਹੰਮਦ ਖ਼ਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਦੇਸ਼ ’ਚ ਕਈ ਥਾਈਂ ਹਿੰਸਕ ਘਟਨਾਵਾਂ ਵਾਪਰੀਆਂ।
ਇਹ ਵੀ ਪੜ੍ਹੋ- ਨੂਪੁਰ ਸ਼ਰਮਾ ਦੇ ਸਮਰਥਨ 'ਚ ਪੁੱਤਰ ਵੱਲੋਂ ਪੋਸਟ ਪਾਉਣ 'ਤੇ ਪਿਓ ਦਾ ਕਤਲ, ਸੜਕਾਂ 'ਤੇ ਪ੍ਰਦਰਸ਼ਨ