ਪੁੱਤ ਨੂੰ ਬਚਾਉਣ ਲਈ ਮਾਂ ਤੇ ਛੋਟੇ ਭੈਣ-ਭਰਾ ਨੇ ਖੂਹ 'ਚ ਮਾਰੀ ਛਾਲ, ਚਾਰਾਂ ਦੀ ਮੌਤ

Wednesday, Apr 19, 2023 - 05:50 PM (IST)

ਉਦੈਪੁਰ- ਰਾਜਸਥਾਨ ਦੇ ਉਦੈਪੁਰ ਤੋਂ ਇਕ ਦੁਖ਼ਦ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ ਨਾਲ ਪਿੰਡ ਵਿਚ ਮਾਤਮ ਪਸਰ ਗਿਆ ਹੈ। ਦਰਅਸਲ ਖੇਤਾਂ 'ਚ ਕੰਮ ਕਰਦੇ ਸਮੇਂ 9 ਸਾਲਾ ਪੁੱਤਰ ਖੂਹ 'ਚ ਡਿੱਗ ਗਿਆ। ਪੁੱਤ ਨੂੰ ਬਚਾਉਣ ਲਈ ਮਾਂ ਨੇ ਖੂਹ 'ਚ ਛਾਲ ਮਾਰ ਦਿੱਤੀ। ਮਾਂ ਨੂੰ ਛਾਲ ਮਾਰਦੇ ਵੇਖ ਕੇ 6 ਸਾਲ ਦੇ ਪੁੱਤ ਅਤੇ 3 ਸਾਲ ਦੀ ਧੀ ਨੇ ਵੀ ਖੂਹ ਵਿਚ ਛਾਲ ਮਾਰ ਦਿੱਤੀ। ਖੂਹ 'ਚ ਡਿੱਗਣ ਨਾਲ ਚਾਰੋਂ ਦੀ ਮੌਤ ਹੋ ਗਈ। ਘਟਨਾ ਊਦੈਪੁਰ ਦੇ ਨਵਾਂ ਥਾਣਾ ਖੇਤਰ ਦੇ ਬਛਾਰ ਪਿੰਡ 'ਚ ਮੰਗਲਵਾਰ ਦੁਪਹਿਰ ਨੂੰ ਵਾਪਰੀ।

ਇਹ ਵੀ ਪੜ੍ਹੋ- ਭਲਕੇ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਸਮਾਂ ਤੇ ਕਿੰਨਾ ਰਹੇਗਾ ਇਸ ਦਾ ਅਸਰ

ਓਧਰਾ ਥਾਣਾ ਮੁਖੀ ਸ਼ਿਆਮ ਸਿੰਘ ਨੇ ਦੱਸਿਆ ਕਿ 9 ਸਾਲਾ ਪੁੱਤ ਅਜੇ ਨੂੰ ਬਚਾਉਣ ਲਈ ਉਸ ਦੀ ਮਾਂ ਨਵਲੀ ਬਾਈ (30) ਅਤੇ ਮਯੰਕ ਤੇ ਚੰਚਲ ਨੇ ਵੀ ਖੂਹ 'ਚ ਛਾਲ ਮਾਰ ਦਿੱਤੀ। ਖੂਹ 'ਚ ਪਾਣੀ ਹੋਣ ਕਾਰਨ ਚਾਰੋਂ ਉਸ 'ਚ ਡੁੱਬ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਉਦੈਪੁਰ ਦੇ ਹਸਪਤਾਲ ਭੇਜ ਦਿੱਤਾ ਗਿਆ। ਮ੍ਰਿਤਕ ਦਾ ਪਤੀ ਮਜ਼ਦੂਰੀ ਕਰਦਾ ਹੈ ਅਤੇ ਘਟਨਾ ਦੇ ਸਮੇਂ ਉਹ ਘਰ ਸੀ। ਪਤਨੀ ਅਤੇ ਬੱਚਿਆਂ ਦੀ ਮੌਤ ਦੀ ਖ਼ਬਰ ਸੁਣ ਕੇ ਉਹ ਬੇਸੁੱਧ ਹੋ ਗਿਆ। 

ਇਹ ਵੀ ਪੜ੍ਹੋ- ਚੀਨ ਨੂੰ ਪਛਾੜ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਿਆ ਭਾਰਤ, ਜਾਣੋ ਕਿੰਨੀ ਹੋਈ 'Population'

ਇਸ ਘਟਨਾ ਦੀ ਸੂਚਨਾ 'ਤੇ ਵਿਧਾਇਕ ਫੂਲ ਸਿੰਘ ਮੀਣਾ, ਕਾਂਗਰਸ ਨੇਤਾ ਵਿਵੇਕ ਕਟਾਰਾ ਸਮੇਤ ਹੋਰ ਜਨਪ੍ਰਤੀਨਿਧੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ। ਵਿਧਾਇਕ ਮੀਣਾ ਨੇ ਪਰਿਵਾਰ ਨੂੰ ਦੁਰਘਟਨਾ ਬੀਮਾ ਯੋਜਨਾ ਅਤੇ ਹੋਰ ਯੋਜਨਾਵਾਂ ਤਹਿਤ ਆਰਥਿਕ ਮਦਦ ਦਾ ਨਿਰਦੇਸ਼ ਦਿੱਤਾ। ਫ਼ਿਲਹਾਲ ਪੁਲਸ ਅਧਿਕਾਰੀ ਇਸ ਪੂਰੇ ਮਾਮਲੇ ਦੀ ਜਾਂਚ 'ਚ ਜੁੱਟੇ ਹੋਏ ਹਨ। ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌਤ ਮਗਰੋਂ ਪਿੰਡ 'ਚ ਮਾਤਮ ਪਸਰ ਗਿਆ ਹੈ।

ਇਹ ਵੀ ਪੜ੍ਹੋ- ਕੀ ਤੁਹਾਨੂੰ ਵੀ ਰਾਤ ਨੂੰ ਨਹੀਂ ਆਉਂਦੀ ਹੈ ਨੀਂਦ? ਕਿਤੇ ਇਹ ਤਾਂ ਨਹੀਂ ਹਨ ਕਾਰਨ, ਪੜ੍ਹੋ ਇਹ ਅਹਿਮ ਖ਼ਬਰ


Tanu

Content Editor

Related News