ਭਾਜਪਾ ਸੱਤਾ ''ਚ ਆਉਣ ''ਤੇ ਹਿਮਾਚਲ ''ਚ ਲਾਗੂ ਹੋਵੇਗਾ ਯੂਨੀਫਾਰਮ ਸਿਵਲ ਕੋਡ : ਅਮਿਤ ਸ਼ਾਹ

Sunday, Nov 06, 2022 - 04:38 PM (IST)

ਜਸਵਾਂ-ਪ੍ਰਾਗਪੁਰ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਜੈਰਾਮ ਠਾਕੁਰ ਸਰਕਾਰ ਸੱਤਾ 'ਚ ਆਉਂਦੀ ਹੈ ਤਾਂ ਹਿਮਾਚਲ ਪ੍ਰਦੇਸ਼ 'ਚ ਸਮਾਨ ਨਾਗਰਿਕ ਕੋਡ (ਯੂਨੀਫਾਰਮ ਸਿਵਲ ਕੋਡ) ਲਾਗੂ ਕੀਤਾ ਜਾਵੇਗਾ। ਇੱਥੇ ਦਿਨ ਦੀ ਆਪਣੀ ਦੂਜੀ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਨੇਤਾ ਨੇ ਸੱਤਾ 'ਚ ਵਾਪਸ ਆਉਣ 'ਤੇ ਸਰਕਾਰੀ ਕਰਮੀਆਂ ਦੀ ਤਨਖਾਹ ਪ੍ਰਣਾਲੀ 'ਚ ਬੇਨਿਯਮੀਆਂ ਨੂੰ ਦੇਖਣ ਦਾ ਵੀ ਵਾਅਦਾ ਕੀਤਾ। ਉਨ੍ਹਾਂ ਕਿਹਾ,''ਜੇਕਰ ਤੁਸੀਂ ਜੈਰਾਮ ਠਾਕੁਰ ਸਰਕਾਰ ਚੁਣਦੇ ਹੋ ਤਾਂ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਕਿ ਹਿਮਾਚਲ ਪ੍ਰਦੇਸ਼ 'ਚ ਸਮਾਨ ਨਾਗਰਿਕ ਕੋਡ ਲਾਗੂ ਕੀਤਾ ਜਾਵੇਗਾ। ਇਸ ਨੂੰ ਕੋਈ ਰੋਕ ਨਹੀਂ ਸਕਦਾ।''

ਇਹ ਵੀ ਪੜ੍ਹੋ : ਹਿਮਾਚਲ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ, ਯੂਨੀਫਾਰਮ ਸਿਵਲ ਕੋਡ ਸਮੇਤ ਕੀਤੇ ਵੱਡੇ ਵਾਅਦੇ

ਯੂ.ਸੀ.ਸੀ. ਲਾਗੂ ਕਰਨ ਤੋਂ ਇਲਾਵਾ, ਭਾਜਪਾ ਨੇ ਪਹਾੜੀ ਰਾਜ ਲਈ ਆਪਣੇ ਮੈਨੀਫੈਸਟੋ 'ਚ ਸਰਕਾਰੀ ਨੌਕਰੀਆਂ, ਨਵੀਆਂ ਸਿੱਖਿਆ ਸੰਸਥਾਵਾਂ ਅਤੇ ਵੱਖ-ਵੱਖ ਖੇਤਰਾਂ ਲਈ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਦਾ ਵੀ ਵਾਅਦਾ ਕੀਤਾ ਹੈ। ਔਰਤਾਂ ਨੂੰ ਆਪਣੀਆਂ ਧੀਆਂ ਨੂੰ ਘੱਟੋ-ਘੱਟ 12ਵੀਂ ਤੱਕ ਪੜ੍ਹਨ ਲਈ ਉਤਸ਼ਾਹਤ ਕਰਨ ਦੀ ਅਪੀਲ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਦੋਪਹੀਆ ਵਾਹਨ ਤੋਹਫ਼ੇ 'ਚ ਦੇਵੇਗੀ। ਗ੍ਰਹਿ ਮੰਤਰੀ ਨੇ ਕਿਹਾ,''ਉਹ ਸਵੇਰੇ ਸਕੂਲ ਜਾਣਗੀਆਂ ਅਤੇ ਸ਼ਾਮ ਨੂੰ ਸਬਜ਼ੀ ਲਿਆਉਣ 'ਚ ਵੀ ਤੁਹਾਡੀ ਮਦਦ ਕਰਨਗੀਆਂ।'' ਕਾਂਗੜਾ ਜ਼ਿਲ੍ਹੇ ਦੇ ਨਗਰੋਟਾ 'ਚ ਇਕ ਚੋਣ ਰੈਲੀ ਦੌਰਾਨ ਸ਼ਾਹ ਨੇ ਦਾਅਵਾ ਕੀਤਾ ਕਿ ਭਾਜਪਾ ਹਿਮਾਚਲ ਪ੍ਰਦੇਸ਼ ਦੇ ਹੇਠਲੇ ਅਤੇ ਉੱਪਰੀ ਦੋਹਾਂ ਹਿੱਸਿਆਂ 'ਚ ਜਿੱਤ ਹਾਸਲ ਕਰੇਗੀ। ਰਵਾਇਤੀ ਰੂਪ ਨਾਲ ਕਾਂਗਰਸ ਰਾਜ ਦੇ ਉੱਪਰੀ ਹਿੱਸਿਆਂ 'ਚ ਇਕ ਮਜ਼ਬੂਤ ਦਾਅਵੇਦਾਰ ਰਹੀ ਹੈ। ਉਨ੍ਹਾਂ ਨੇ ਕਾਂਗਰਸ ਵਲੋਂ ਆਪਣੇ ਮੈਨੀਫੈਸਟੋ 'ਚ ਦਿੱਤੀਆਂ ਗਈਆਂ ਗਾਰੰਟੀਆਂ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕ ਉਸ ਪਾਰਟੀ ਦੀ ਚੋਣ ਗਾਰੰਟੀ 'ਤੇ ਭਰੋਸਾ ਨਹੀਂ ਕਰਨਗੇ। ਹਿਮਾਚਲ ਪ੍ਰਦੇਸ਼ 'ਚ ਵਿਧਾਨ ਸਭਾ ਚੋਣ ਲਈ 12 ਨਵੰਬਰ ਨੂੰ ਵੋਟਿੰਗ ਹੋਵੇਗੀ।

ਇਹ ਵੀ ਪੜ੍ਹੋ : ਅਗਲੇ ਸਾਲ ਬੇਕਾਰ ਹੋ ਜਾਣਗੀਆਂ ਕੋਵੈਕਸੀਨ ਦੀਆਂ 5 ਕਰੋੜ ਖ਼ੁਰਾਕਾਂ, ਜਾਣੋ ਵਜ੍ਹਾ

ਜਾਣੋ ਕੀ ਹੁੰਦਾ ਹੈ ਯੂਨੀਫਾਰਮ ਸਿਵਲ ਕੋਡ

ਯੂਨੀਫਾਰਮ ਸਿਵਲ ਕੋਡ ਦਾ ਅਰਥ ਸਿੱਧੇ ਸ਼ਬਦਾਂ 'ਚ ਸਮਝੀਏ ਤਾਂ ਭਾਰਤ 'ਚ ਰਹਿਣ ਵਾਲੇ ਹਰ ਨਾਗਰਿਕ ਨੂੰ ਇਕ ਸਮਾਨ ਕਾਨੂੰਨ ਭਾਵੇਂ ਉਹ ਕਿਸੇ ਵੀ ਧਰਮ ਜਾਂ ਜਾਤੀ ਦਾ ਕਿਉਂ ਨਾ ਹੋਵੇ। ਸਮਾਨ ਨਾਗਰਿਕ ਕੋਡ 'ਚ ਵਿਆਹ, ਤਲਾਕ ਅਤੇ ਜ਼ਮੀਨ-ਜਾਇਦਾਦ ਦੀ ਵੰਡ 'ਚ ਸਾਰੇ ਧਰਮਾਂ ਲਈ ਇਕ ਹੀ ਕਾਨੂੰਨ ਲਾਗੂ ਹੋਵੇਗਾ। ਯੂਨੀਫਾਰਮ ਸਿਵਲ ਕੋਡ ਸਾਰੇ ਧਾਰਮਿਕ ਭਾਈਚਾਰਿਆਂ 'ਤੇ ਲਾਗੂ ਹੋਣ ਲਈ ਇਕ ਦੇਸ਼ ਇਕ ਨਿਯਮ ਦੀ ਅਪੀਲ ਕਰਦਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News