UAE ਦੀਆਂ ਅਖਬਾਰਾਂ ਰੰਗੀਆਂ ਮੋਦੀ ਦੇ ਰੰਗ 'ਚ, ਕੀਤੀ ਗਈ ਖਾਸ ਕਵਰੇਜ

02/10/2018 4:44:26 PM

ਆਬੂ ਧਾਬੀ(ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦੇਸ਼ਾਂ ਦੀ ਯਾਤਰਾ 'ਤੇ ਹਨ। ਇਨ੍ਹਾਂ ਤਿੰਨਾਂ ਦੇਸ਼ਾਂ ਵਿਚ ਉਨ੍ਹਾਂ ਦੇ ਸਵਾਗਤ ਦੀਆਂ ਸ਼ਾਨਦਾਰ ਤਿਆਰੀਆਂ ਦੇਖੀਆ ਜਾ ਰਹੀਆਂ ਹਨ। ਆਪਣੇ 3 ਦੇਸ਼ਾਂ ਦੇ ਦੌਰੇ ਦੌਰਾਨ ਮੋਦੀ ਸਭ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜੌਰਡਨ ਪਹੁੰਚੇ, ਜਿਸ ਤੋਂ ਬਾਅਦ ਉਹ ਅੱਜ ਫਿਲੀਸਤੀਨ ਅਤੇ ਫਿਰ ਯੂ. ਏ. ਈ ਜਾਣਗੇ। ਖਾਸ ਗੱਲ ਇਹ ਕਿ ਯੂ. ਏ. ਈ ਪਹੁੰਚਣ ਤੋਂ ਪਹਿਲਾਂ ਹੀ ਆਬੂ ਧਾਬੀ ਦੀਆਂ ਕਈ ਵੱਡੀਆਂ ਅਖਬਾਰਾਂ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਵੈਲਕਮ ਕਰਦੇ ਹੋਏ ਕਈ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਰਾਸ਼ਟਰਪਤੀਆਂ ਦੇ ਦੌਰਿਆਂ ਅਤੇ ਉਨ੍ਹਾਂ ਨਾਲ ਯੂ. ਏ. ਈ ਦੇ ਸਬੰਧਾਂ 'ਤੇ ਖਾਸ ਕਵਰੇਜ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਮੋਦੀ ਆਪਣੇ 4 ਦਿਨੀਂ ਅਰਬ ਦੇਸ਼ਾਂ ਦੇ ਦੌਰੇ ਦੌਰਾਨ ਸ਼ੁੱਕਰਵਾਰ ਨੂੰ ਜੌਰਡਨ ਪਹੁੰਚੇ ਅਤੇ ਅੱਮਾਨ ਹਵਾਈ ਅੱਡੇ 'ਤੇ ਪਹੁੰਚਣ 'ਤੇ ਖੁਦ ਜੌਰਡਨ ਦੇ ਕਿੰਗ ਨੇ ਮੋਦੀ ਦਾ ਸਵਾਗਤ ਕੀਤਾ। ਇਸ ਮੁਲਾਕਾਤ ਦੌਰਾਨ ਉਨ੍ਹਾਂ ਦੇ ਗਲੇ ਮਿਲਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਇਨ੍ਹਾਂ ਵਿਚ ਦੋਵੇਂ ਬਹੁਤ ਹੀ ਗਰਮਜੋਸ਼ੀ ਨਾਲ ਮੁਲਾਕਾਤ ਕਰਦੇ ਦਿਸ ਰਹੇ ਹਨ। ਇਸ ਮੁਲਕਾਤ ਤੋਂ ਬਾਅਦ ਮੋਦੀ ਜਦੋਂ ਫੋਰ ਸੀਜ਼ੰਸ਼ ਹੋਟਲ ਵਿਚ ਪਹੁੰਚੇ ਤਾਂ ਉਥੇ ਮੌਜੂਦਾ ਭਾਰਤੀ ਮੂਲ ਦੇ ਲੋਕਾਂ ਨੇ ਉਨ੍ਹਾਂ ਸਵਾਗਤ ਕੀਤਾ ਅਤੇ ਇਸ ਦੌਰਾਨ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਗੂੰਜ ਰਹੇ ਸਨ।

PunjabKesari

 

 


Related News