UAE ਨੇ 2017 ਦੇ CRPF ਹਮਲੇ ਦੇ ਮਾਸਟਰਮਾਈਂਡ ਨੂੰ ਕੀਤਾ ਭਾਰਤ ਦੇ ਹਵਾਲੇ

04/03/2019 8:59:42 AM

ਦੁਬਈ (ਬਿਊਰੋ)— ਸੰਯੁਕਤ ਅਰਬ ਅਮੀਰਾਤ ਨੇ ਇਕ ਹੋਰ ਅੱਤਵਾਦੀ ਨੂੰ ਭਾਰਤ ਦੇ ਹਵਾਲੇ ਕਰ ਕੇ ਮਿਸਾਲ ਕਾਇਮ ਕੀਤੀ ਹੈ। ਇਸ ਵਾਰ ਯੂ.ਏ.ਈ. ਨੇ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੈਂਬਰ ਨਿਸਾਰ ਅਹਿਮਦ ਤਾਂਤਰੇ ਨੂੰ ਭਾਰਤ ਦੇ ਹਵਾਲੇ ਕੀਤਾ ਹੈ। ਜੈਸ਼ ਦਾ ਇਹ ਅੱਤਵਾਦੀ ਜੰਮੂ-ਕਸ਼ਮੀਰ ਦੇ ਲੇਥਪੋਰਾ ਸਥਿਤ ਸੀ.ਆਰ.ਪੀ.ਐੱਫ. ਕੈਂਪ 'ਤੇ 30 ਦਸੰਬਰ 2017 ਵਿਚ ਹੋਏ ਹਮਲੇ ਦਾ ਮਾਸਟਰਮਾਈਂਡ ਹੈ। ਇਸ ਹਮਲੇ ਵਿਚ 5 ਜਵਾਨ ਸ਼ਹੀਦ ਹੋ ਗਏ ਸਨ। ਹਮਲੇ ਵਿਚ ਸ਼ਾਮਲ ਤਿੰਨੇ ਅੱਤਵਾਦੀਆਂ ਨੂੰ ਢੇਰੀ ਕਰ ਦਿੱਤਾ ਗਿਆ ਸੀ। 

ਜਾਣਕਾਰੀ ਮੁਤਾਬਕ ਉਹ ਇਸੇ ਸਾਲ 1 ਫਰਵਰੀ 2019 ਨੂੰ ਭਾਰਤ ਤੋਂ ਭੱਜ ਕੇ ਯੂ.ਏ.ਈ. ਚਲਾ ਗਿਆ ਸੀ। ਨਿਸਾਰ ਤਾਂਤਰੇ ਜੈਸ਼ ਦੇ ਦੱਖਣੀ ਕਸ਼ਮੀਰ ਦਾ ਡਿਵੀਜ਼ਨਲ ਕਮਾਂਡਰ ਨੂਰ ਤਾਂਤਰੇ ਦਾ ਭਰਾ ਹੈ ਜਿਸ ਨੂੰ ਦਸੰਬਰ 2017 ਵਿਚ ਇਕ ਐਨਕਾਊਂਟਰ ਵਿਚ ਢੇਰੀ ਕਰ ਦਿੱਤਾ ਗਿਆ ਸੀ। ਉਸੇ ਨੇ ਘਾਟੀ ਵਿਚ ਜੈਸ਼ ਦਾ ਨੈੱਟਵਰਕ ਖੜ੍ਹਾ ਕਰਨ ਵਿਚ ਮਦਦ ਕੀਤੀ ਸੀ।

ਨਿਸਾਰ ਨੂੰ 31 ਮਾਰਚ ਐਤਵਾਰ ਨੂੰ ਵਿਸ਼ੇਸ਼ ਜਹਾਜ਼ ਜ਼ਰੀਏ ਦਿੱਲੀ ਲਿਆਂਦਾ ਗਿਆ ਜਿੱਥੇ ਉਸ ਨੂੰ ਕੌਮੀ ਜਾਂਚ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ। ਐੱਨ.ਆਈ.ਏ. ਲੇਥਪੋਰਾ ਹਮਲੇ ਦੀ ਜਾਂਚ ਕਰ ਰਹੀ ਹੈ। ਐੱਨ.ਆਈ.ਏ. ਕੋਰਟ ਦੇ ਸਪੈਸ਼ਲ ਜੱਜ ਨੇ ਨਿਸਾਰ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ ਜਿਸ ਦੇ ਆਧਾਰ 'ਤੇ ਉਸ ਦੀ ਯੂ.ਏ.ਈ. ਤੋਂ ਹਵਾਲਗੀ ਕਰਵਾਈ ਜਾ ਸਕੀ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੁਬਈ ਨੇ ਇਸ ਤਰ੍ਹਾਂ ਨਾਲ ਅੱਤਵਾਦੀਆਂ ਨੂੰ ਭਾਰਤ ਦੇ ਹਵਾਲੇ ਕੀਤਾ ਹੈ। ਇਸ ਤੋਂ ਪਹਿਲਾਂ ਯੂ.ਏ.ਈ. ਨੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਖਰੀਦ ਦੇ ਮਾਮਲੇ ਵਿਚ ਰਿਸ਼ਵਤਖੋਰੀ ਦੇ ਦੋਸ਼ੀ ਕ੍ਰਿਸ਼ਚੀਅਨ ਮਿਸ਼ੇਲ, ਮਾਮਲੇ ਵਿਚ ਕਥਿਤ ਦਲਾਲ ਦੀਪਕ ਤਲਵਾਰ ਦੇ ਇਲਾਵਾ ਸੀਰੀਆਈ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਸਮਰਥਕਾਂ, ਇੰਡੀਅਨ ਮੁਜ਼ਾਹਿਦੀਨ ਦੇ ਮੈਂਬਰ ਅਬਦੁੱਲ ਵਾਹਿਦ ਸਿੱਦੀਬਾਪਾ ਅਤੇ ਸਾਲ 1993 ਮੁੰਬਈ ਧਮਾਕੇ ਦੇ ਦੋਸ਼ੀ ਫਾਰੂਖ ਟਕਲਾ ਜਿਹੇ ਅੱਤਵਾਦੀਆਂ ਨੂੰ ਭਾਰਤ ਸਰਕਾਰ ਨੂੰ ਸੌਂਪਿਆ ਹੈ।


Vandana

Content Editor

Related News