ਯੂ.ਪੀ. ਵਿਚ ਚਿਮਟੇ ਦੇ ਵਿਵਾਦ 2 ਸਾਧੂਆਂ ਦੀ ਗਲਾ ਰੇਤ ਕੇ ਹੱਤਿਆ

04/29/2020 12:36:21 AM

ਬੁਲੰਦਸ਼ਹਿਰ (ਮਨੋਜ)- ਅਨੂਪਸ਼ਹਿਰ ਥਾਣਾ ਖੇਤਰ ਦੇ ਪਿੰਡ ਪਗੋਨਾ ਵਿਚ ਸਥਿਤ ਸ਼ਿਵ ਮੰਦਰ ਵਿਚ ਸੋਮਵਾਰ ਦੇਰ ਰਾਤ 2 ਸਾਧੂਆਂ ਦੀ ਗਲਾ ਰੇਤ ਕੇ ਹੱਤਿਆ ਕਰ ਦਿੱਤੀ ਗਈ। ਜਿਵੇਂ ਹੀ ਇਹ ਖਬਰ ਪਿੰਡ ਵਾਸੀਆਂ ਨੂੰ ਮਿਲੀ ਤਾਂ ਪਿੰਡ ਵਾਸੀਆਂ ਨੇ ਘਟਨਾ ਵਾਲੀ ਥਾਂ ਵੱਲ ਗਏ ਅਤੇ ਸਾਧੂਆਂ ਦੀਆਂ ਮ੍ਰਿਤਕ ਦੇਹਾਂ ਦੇਖ ਕੇ ਮੁਲਜ਼ਮਾਂ ਦੀ ਭਾਲ ਵਿਚ ਜੁੱਟ ਗਏ ਅਤੇ ਮੁਲਜ਼ਮ ਇਕ ਪਿੰਡ ਦੂਰੋਂ ਮਿਲਿਆ। ਪਿੰਡ ਵਾਸੀਆਂ ਨੇ ਮੁਲਜ਼ਮ ਦੀ ਕੁੱਟਮਾਰ ਕੀਤੀ ਜਿਸ ਦੀ ਸੂਚਨਾ ਲੋਕਾਂ ਨੇ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮਾਂ ਨੂੰ ਕਬਜ਼ੇ ਵਿਚ ਲੈ ਕੇ ਘਟਨਾ ਦੀ ਜਾਣਕਾਰੀ ਡੀ.ਐਮ. ਅਤੇ ਐਸ.ਐਸ.ਪੀ. ਨੂੰ ਦਿੱਤੀ। ਸੂਚਨਾ ਮਿਲਣ 'ਤੇ ਦੋਵੇਂ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਮਾਮਲੇ ਦੀ ਜਾਣਕਾਰੀ ਸ਼ਾਸਨ ਨੂੰ ਦਿੱਤੀ।

ਅਨੂਪਸ਼ਹਿਰ-ਸ਼ਿਕਾਰਪੁਰ ਰਸਤੇ 'ਤੇ ਸਥਿਤ ਪਿੰਡ ਪਗੌਨਾ ਦੇ ਸ਼ਿਵ ਮੰਦਰ ਵਿਚ 10 ਸਾਲਾਂ ਤੋਂ 50 ਸਾਲਾ ਗਰੀਬਦਾਸ ਉਰਫ ਜਗਨ ਦਾਸ ਵਾਸੀ ਭਦੇਸੀ ਆਸ਼ਰਮ ਅਲੀਗੜ੍ਹ ਅਤੇ ਉਨ੍ਹਾਂ ਦਾ ਸੇਵਕ ਸ਼ੇਰ ਸਿੰਘ ਉਰਫ ਸੇਵਾਦਾਸ 30 ਸਾਲ ਵਾਸੀ ਪਿੰਡ ਕਨੌਰਾ ਥਾਣਾ ਛਤਾਰੀ ਬੁਲੰਦਸ਼ਹਿਰ ਮੰਦਰ ਵਿਚ ਰਹਿ ਕੇ ਦੇਖਭਾਲ ਕਰਦੇ ਸਨ। ਸੋਮਵਾਰ ਨੂੰ ਪਿੰਡ ਪਗੌਨਾ ਵਾਸੀ ਮੁਰਾਰੀ ਉਰਫ ਰਾਜੂ ਪੁੱਤਰ ਦੇਵੀ ਸਹਾਏ ਇਕ ਸਾਧੂ ਦਾ ਚਿਮਚਾ ਚੁੱਕ ਕੇ ਲੈ ਗਿਆ ਸੀ। ਸਾਧੂਆਂ ਨੇ ਉਸ ਦੇ ਘਰ ਜਾ ਕੇ ਨਾਰਾਜ਼ਗੀ ਜਤਾਈ ਸੀ। ਇਸ ਗੱਲ ਨੂੰ ਲੈ ਕੇਮੁਰਾਰੀ ਨੇ ਰਾਤ ਨੂੰ ਦੋਹਾਂ ਸਾਧੂਆਂ ਦੀ ਤੇਜ਼ਧਾਰ ਹਥਿਆਰ ਨਾਲ ਗਲਾ ਰੇਤ ਕੇ ਹੱਤਿਆ ਕਰ ਦਿੱਤੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੋਸ਼ੀਆੰ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਕਰਨ ਦਾ ਹੁਕਮ ਦਿੱਤਾ ਹੈ।


Sunny Mehra

Content Editor

Related News