ਟਾਇਰ ਫੈਕਟਰੀ ''ਚ ਲਗੀ ਅੱਗ, 5 ਮਜ਼ਦੂਰ ਝੁਲਸੇ

Monday, Jan 21, 2019 - 12:32 AM (IST)

ਟਾਇਰ ਫੈਕਟਰੀ ''ਚ ਲਗੀ ਅੱਗ, 5 ਮਜ਼ਦੂਰ ਝੁਲਸੇ

ਮੰਦਸੋਰ— ਮੁਲਤਾਨਪੁਰ ਇਲਾਕੇ 'ਚ ਸਥਿਤ ਇਕ ਟਾਇਰ ਫੈਕਟਰੀ 'ਚ ਐਤਵਾਰ ਸ਼ਾਮ ਭਿਆਨਕ ਅੱਗ ਲਗ ਗਈ। ਫੈਕਟਰੀ ਭਾਜਪਾ ਜ਼ਿਲਾ ਮਹਾਮੰਤਰੀ ਮਹੇਂਦਰ ਚੋਰਡੀਆ ਦੀ ਦੱਸੀ ਜਾ ਰਹੀ ਹੈ। ਇਸ ਦੌਰਾਨ ਫੈਕਟਰੀ 'ਚ ਕੰਮ ਕਰਨ ਵਾਲੇ 5 ਮਜ਼ਦੂਰ ਵੀ ਅੱਗ ਦੀ ਲਪੇਟ 'ਚ ਆ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਫਾਈਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਕੀਤਾ। 

ਦੱਸਣਯੋਗ ਹੈ ਕਿ ਸਥਾਨਕ ਲੋਕਾਂ ਨੇ ਕਾਫੀ ਲੰਬੇ ਸਮੇਂ ਤੋਂ ਫੈਕਟਰੀ ਦੀ ਸ਼ਿਕਾਇਤ ਪ੍ਰਸ਼ਾਸਨ ਨੂੰ ਦਿੱਤੀ ਸੀ ਪਰ ਕੋਈ ਸੁਣਵਾਈ ਨਾ ਹੋਈ ਤੇ ਐਤਵਾਰ ਇਹ ਘਟਨਾ ਵਾਪਰ ਗਈ। ਮੌਕੇ 'ਤੇ ਫਾਈਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾ ਲਿਆ ਤੇ ਝੁਲਸੇ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ। 


author

KamalJeet Singh

Content Editor

Related News