ਹਰਿਆਣਾ ''ਚ ਜ਼ਿੰਦਾ ਸਾੜੇ ਗਏ ਦੋ ਨੌਜਵਾਨਾਂ ਦਾ ਮਾਮਲਾ; ਰਾਜਸਥਾਨ ਪੁਲਸ ਨੇ 6 ਲੋਕਾਂ ਨੂੰ ਲਿਆ ਹਿਰਾਸਤ ''ਚ

Sunday, Feb 19, 2023 - 01:05 PM (IST)

ਜੈਪੁਰ- ਹਰਿਆਣਾ 'ਚ ਦੋ ਲੋਕਾਂ ਨੂੰ ਅਗਵਾ ਕਰ ਕੇ ਜ਼ਿੰਦਾ ਸਾੜਨ ਦੇ ਮਾਮਲੇ 'ਚ 6 ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਰਾਜਸਥਾਨ ਪੁਲਸ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਪੁਲਸ ਨੇ ਕਿਹਾ ਕਿ ਉਹ ਹਰਿਆਣਾ ਪੁਲਸ ਦੀ ਭੂਮਿਕਾ ਦੀ ਵੀ ਜਾਂਚ ਕਰਨਗੇ, ਜਿਨ੍ਹਾਂ ਨੇ ਗਊ ਤਸਕਰੀ ਦੇ ਇਕ ਮਾਮਲੇ 'ਚ ਪੀੜਤਾਂ ਨੂੰ ਸ਼ੱਕੀ ਦੱਸ ਕੇ ਕੁੱਟਿਆ ਸੀ। ਹਾਲਾਂਕਿ ਪੁਲਸ ਅਧਿਕਾਰੀਆਂ ਨੇ ਜਾਂਚ ਦੇ ਮਾਮਲੇ 'ਚ ਚੁੱਪ ਵੱਟੀ ਹੋਈ ਹੈ। 

ਇਹ ਵੀ ਪੜ੍ਹੋ : ਭਿਵਾਨੀ ’ਚ 2 ਨੌਜਵਾਨਾਂ ਨੂੰ ਬੋਲੈਰੋ ਸਮੇਤ ਜਿਊਂਦੇ ਸਾੜਿਆ, ਗੱਡੀ ’ਚੋਂ ਮਿਲੀਆਂ ਕੰਕਾਲ ਬਣੀਆਂ ਲਾਸ਼ਾਂ

PunjabKesari

ਸੂਤਰਾਂ ਮੁਤਾਬਕ 6 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਦਰਮਿਆਨ ਇਹ ਦੋਸ਼ ਲਾਇਆ ਗਿਆ ਹੈ ਕਿ ਰਾਜਸਥਾਨ ਪੁਲਸ ਨੇ ਹਰਿਆਣਾ 'ਚ ਦੋਸ਼ੀ ਦੀ ਗਰਭਵਤੀ ਪਤਨੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦਾ ਗਰਭਪਾਤ ਹੋ ਗਿਆ। ਦੋਸ਼ੀ ਸ਼੍ਰੀਕਾਂਤ ਦੀ ਮਾਂ ਨੇ ਦੋਸ਼ ਲਾਇਆ ਕਿ 30-40 ਪੁਲਸ ਮੁਲਾਜ਼ਮ ਸ਼੍ਰੀਕਾਂਤ ਦੀ ਜਾਂਚ ਕਰਨ ਲਈ ਉਨ੍ਹਾਂ ਦੇ ਘਰ 'ਚ ਦਾਖ਼ਲ ਹੋ ਗਏ। ਜਦੋਂ ਉਨ੍ਹਾਂ ਨੂੰ ਦੱਸਿਆ ਕਿ ਉਹ ਘਰ 'ਚ ਨਹੀਂ ਹੈ ਤਾਂ ਉਨ੍ਹਾਂ ਨੇ ਪਰਿਵਾਰ ਦੇ ਲੋਕਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਗਾਲ੍ਹਾਂ ਕੱਢੀਆਂ। ਲਗਾਤਾਰ ਕੁੱਟਮਾਰ ਕਾਰਨ ਉਸ ਦੀ ਪਤਨੀ ਨੂੰ ਦਰਦ ਹੋਇਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ 18 ਫਰਵਰੀ ਨੂੰ ਇਕ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ। 

ਇਹ ਵੀ ਪੜ੍ਹੋ : ਕਾਰ 'ਚ ਜਿਊਂਦੇ ਸਾੜੇ ਨੌਜਵਾਨਾਂ ਦਾ ਮਾਮਲਾ : ਬਜਰੰਗ ਦਲ ਵਰਕਰਾਂ ’ਤੇ ਕਤਲ ਦਾ ਮੁਕੱਦਮਾ ਦਰਜ

 

PunjabKesari

ਸ਼੍ਰੀਕਾਂਤ ਦੀ ਮਾਂ ਨੇ ਕਿਹਾ ਕਿ ਕੁੱਟਮਾਰ ਕਾਰਨ ਉਸ ਦੇ ਬੱਚੇ ਦੀ ਗਰਭ 'ਚ ਮੌਤ ਹੋ ਗਈ। ਹਾਲਾਂਕਿ ਭਰਤਪੁਰ SP ਸ਼ਿਆਮ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਾਰੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਪੁਲਸ ਟੀਮ ਸ਼੍ਰੀਕਾਂਤ ਦੇ ਘਰ ਨਹੀਂ ਗਈ। ਅਸਲ 'ਚ ਹਰਿਆਣਾ ਪੁਲਸ ਦੀ ਟੀਮ ਉੱਥੇ ਗਈ ਸੀ। ਅਸੀਂ ਹਰਿਆਣਾ ਪੁਲਸ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਆਪਣੀ ਕਾਰਵਾਈ ਨੂੰ ਅੰਜ਼ਾਮ ਦੇ ਰਹੇ ਹਾਂ। 


Tanu

Content Editor

Related News