ਐਨਕਾਊਂਟਰ ਤੋਂ ਬਾਅਦ ਦੋ ਲੋੜੀਂਦੇ ਅਪਰਾਧੀ ਗ੍ਰਿਫਤਾਰ, ਪੈਰਾਂ ''ਚ ਲੱਗੀਆਂ ਗੋਲੀਆਂ

Sunday, Dec 29, 2024 - 12:37 PM (IST)

ਐਨਕਾਊਂਟਰ ਤੋਂ ਬਾਅਦ ਦੋ ਲੋੜੀਂਦੇ ਅਪਰਾਧੀ ਗ੍ਰਿਫਤਾਰ, ਪੈਰਾਂ ''ਚ ਲੱਗੀਆਂ ਗੋਲੀਆਂ

ਨਵੀਂ ਦਿੱਲੀ- ਦਿੱਲੀ ਪੁਲਸ ਨੇ ਐਤਵਾਰ ਨੂੰ ਪੱਛਮੀ ਦਿੱਲੀ 'ਚ ਇਕ ਮੁਕਾਬਲੇ ਤੋਂ ਬਾਅਦ ਹਥਿਆਰਬੰਦ ਲੁੱਟ-ਖੋਹ ਸਮੇਤ ਕਰੀਬ 80 ਮਾਮਲਿਆਂ 'ਚ ਸ਼ਾਮਲ ਦੋ ਲੋੜੀਂਦੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਆਫ਼ ਪੁਲਸ (ਪੱਛਮੀ) ਵਿਚਿਤਰ ਵੀਰ ਨੇ ਕਿਹਾ ਕਿ ਮਾਦੀਪੁਰ ਵਿਚ ਦੋਵਾਂ ਦੇ 'ਟਿਕਾਣੇ ਬਾਰੇ ਖੁਫੀਆ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਇਲਾਕੇ 'ਚ ਹਰ ਸੰਭਵ ਨਿਕਾਸ ਵਾਲੇ ਰਸਤਿਆਂ 'ਤੇ ਤਾਇਨਾਤ ਕਰਨ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਸੀ।

ਪੁਲਸ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ੱਕੀਆਂ ਨੂੰ ਤੜਕੇ 4.30 ਵਜੇ ਦੇ ਕਰੀਬ ਦੇਖਿਆ ਗਿਆ। ਜਦੋਂ ਪੁਲਸ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਤਾਂ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਕੁਝ ਪੁਲਸ ਵਾਲਿਆਂ ਦੀਆਂ 'ਬੁਲਟ ਪਰੂਫ਼ ਜੈਕਟਾਂ' ਨੂੰ ਲੱਗੀਆਂ, ਹਾਲਾਂਕਿ ਕੋਈ ਜ਼ਖਮੀ ਨਹੀਂ ਹੋਇਆ। ਅਧਿਕਾਰੀ ਨੇ ਦੱਸਿਆ ਕਿ ਪੁਲਸ ਦੀ ਜਵਾਬੀ ਗੋਲੀਬਾਰੀ 'ਚ ਦੋਵੇਂ ਦੋਸ਼ੀਆਂ ਦੇ ਪੈਰਾਂ 'ਚ ਗੋਲੀਆਂ ਲੱਗੀਆਂ।

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਨੇੜਲੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਸ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਦਵਾਰਕਾ ਜ਼ਿਲ੍ਹੇ ਦੇ ਬਦਨਾਮ ਅਪਰਾਧੀ ਰੋਹਿਤ ਕਪੂਰ ਅਤੇ ਪੱਛਮੀ ਦਿੱਲੀ ਦੇ ਖਿਆਲਾ ਦੇ ਹਿਸਟਰੀ ਸ਼ੀਟਰ ਰਿੰਕੂ ਵਜੋਂ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਦੋਸ਼ੀ ਦਿੱਲੀ ਅਤੇ ਮੱਧ ਪ੍ਰਦੇਸ਼ ਵਿਚ ਹਥਿਆਰਬੰਦ ਡਕੈਤੀ ਸਮੇਤ ਲਗਭਗ 80 ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਸਨ।


author

Tanu

Content Editor

Related News