ਜੰਮੂ ਕਸ਼ਮੀਰ : ਸ਼ੋਪੀਆਂ ਮੁਕਾਬਲੇ ’ਚ ਲਸ਼ਕਰ ਕਮਾਂਡਰ ਸਮੇਤ 2 ਅੱਤਵਾਦੀ ਢੇਰ

Wednesday, Oct 20, 2021 - 02:20 PM (IST)

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਸ਼ੋਪੀਆਂ ’ਚ ਬੁੱਧਵਾਰ ਨੂੰ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ’ਚ ਲਸ਼ਕਰ-ਏ-ਤੋਇਬਾ ਦੇ ਜ਼ਿਲ੍ਹਾ ਕਮਾਂਡਰ ਆਦਿਲ ਵਾਨੀ ਸਮੇਤ 2 ਅੱਤਵਾਦੀ ਮਾਰੇ ਗਏ। ਆਦਿਲ ਉੱਤਰ ਪ੍ਰਦੇਸ਼ ਦੇ ਮਜ਼ਦੂਰ ਸ਼ਕੀਰ ਅਹਿਮਦ ਵਾਨੀ ਦੇ ਕਤਲ ਦੀ ਵਾਰਦਾਤ ’ਚ ਸ਼ਾਮਲ ਸੀ। ਪੁਲਸ ਨੇ ਦੱਸਿਆ ਕਿ ਪੁਲਸ, ਫ਼ੌਜ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਦੇ ਜਵਾਨਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਪੂਰੀ ਸੂਚਨਾ ਦੇ ਆਧਾਰ ’ਤੇ ਬੁੱਧਵਾਰ ਸਵੇਰੇ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ। ਸੁਰੱਖਿਆ ਫ਼ੋਰਸਾਂ ਦੇ ਜਵਾਨ ਜਦੋਂ ਸ਼ੱਕੀ ਇਲਾਕੇ ਵੱਲ ਵੱਧ ਰਹੇ ਸਨ, ਉਦੋਂ ਉੱਥੇ ਲੁਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ’ਚ ਸੁਰੱਖਿਆ ਫ਼ੋਰਸਾਂ ਨੇ ਵੀ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਦੋਹਾਂ ਪੱਖਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ।

ਇਹ ਵੀ ਪੜ੍ਹੋ : ਕਰਨਾਟਕ ਭਾਜਪਾ ਦੇ ਪ੍ਰਧਾਨ ਨੇ ਦਿੱਤਾ ਵਿਵਾਦਿਤ ਬਿਆਨ, ਕਿਹਾ- ਨਸ਼ੇੜੀ ਹਨ ਰਾਹੁਲ ਗਾਂਧੀ

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਹਿੰਮ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀਆਂ ਨੂੰ ਆਤਮਸਮਰਪਣ ਕਰਨ ਲਈ ਕਿਹਾ ਪਰ ਅੱਤਵਾਦੀ ਇਸ ਨੂੰ ਅਣਸੁਣਿਆ ਕਰ ਕੇ ਗੋਲੀਬਾਰੀ ਕਰਦੇ ਰਹੇ। ਮੁਕਾਬਲੇ ’ਚ 2 ਅੱਤਵਾਦੀ ਮਾਰੇ ਗਏ। ਮ੍ਰਿਤਕ ਅੱਤਵਾਦੀਆਂ ਦੀ ਹਾਲੇ ਪਛਾਣ ਨਹੀਂ ਕੀਤੀ ਜਾ ਸਕੀ ਹੈ। ਕਸ਼ਮੀਰ ਖੇਤਰ ਦੇ ਪੁਲਸ ਇੰਸਪੈਕਟਰ ਜਨਰਲ ਨੇ ਟਵੀਟ ਕਰ ਕੇ ਕਿਹਾ,‘‘ਸ਼ੋਪੀਆ ਮੁਕਾਬਲਾ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਾਸੀ ਗਰੀਬ ਬਢਈ ਸ਼ਕੀਰ ਅਹਿਮਦ ਵਾਨੀ ਦੇ ਕਤਲ ਦੀ ਵਾਰਦਾਤ ’ਚ ਸ਼ਾਮਲ ਅੱਤਵਾਦੀ ਆਦਿਲ ਵਾਨੀ ਮਾਰਿਆ ਗਿਆ। ਆਦਿਲ ਅੱਤਵਾਦੀ ਸੰਗਠਨ ਲਸ਼ਕਰ ਦਾ ਸ਼ੋਪੀਆਂ ਜ਼ਿਲ੍ਹਾ ਦਾ ਕਮਾਂਡਰ ਸੀ।’’ ਉੱਥੇ ਹੀ ਇਕ ਪੁਲਸ ਅਧਿਕਾਰੀ ਨੇ ਕਸ਼ਮੀਰ ਖੇਤਰ ਦੇ ਆਈ.ਜੀ. ਦੇ ਹਵਾਲੇ ਤੋਂ ਕਿਹਾ,‘‘ਸ਼ੋਪੀਆਂ ’ਚ ਮਾਰੇ ਗਏ ਅੱਤਵਾਦੀਆਂ ’ਚੋਂ ਇਕ ਦੀ ਪਛਾਣ ਆਦਿਲ ਅਹਿਮ ਵਾਨੀ ਦੇ ਤੌਰ ’ਤੇ ਹੋਈ ਹੈ। ਉਹ ਜੁਲਾਈ 2020 ਤੋਂ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਸੀ। ਉਹ ਪੁਲਵਾਮਾ ’ਚ ਇਕ ਗਰੀਬ ਮਜ਼ਦੂਰ ਦੇ ਕਤਲ ਦੀ ਵਾਰਦਾਤ ’ਚ ਸ਼ਾਮਲ ਸੀ। ਪਿਛਲੇ 2 ਹਫ਼ਤਿਆਂ ’ਚ 15 ਅੱਤਵਾਦੀ ਮਾਰੇ ਗਏ ਹਨ। ਦੱਸਣਯੋਗ ਹੈ ਕਿ 16 ਅਕਤੂਬਰ ਨੂੰ ਸ਼੍ਰੀਨਗਰ ਅਤੇ ਪੁਲਵਾਮਾ ’ਚ ਅਰਵਿੰਦ ਕੁਮਾਰ ਅਤੇ ਸ਼ਕੀਰ ਅਹਿਮਦ ਨਾਮ ਦੇ 2 ਪ੍ਰਵਾਸੀਆਂ ਦੀ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ।

ਇਹ ਵੀ ਪੜ੍ਹੋ : ਖਾਣਾ ਬਣਾਉਣ ਵਾਲੇ ਭਾਂਡੇ ’ਚ ਬੈਠ ਵਿਆਹ ਕਰਨ ਪਹੁੰਚੇ ਲਾੜਾ-ਲਾੜੀ, ਜਾਣੋ ਵਜ੍ਹਾ (ਦੇਖੋ ਤਸਵੀਰਾਂ)

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News