ਦਿੱਲੀ ਪੁਲਸ ਵੱਲੋਂ ਦੋ ਅੱਤਵਾਦੀ ਗ੍ਰਿਫ਼ਤਾਰ, ਬਾਰਡਰ ਟੱਪ ਪਾਕਿਸਤਾਨ ਜਾਣ ਦੀ ਸੀ ਤਿਆਰੀ

Saturday, Feb 25, 2023 - 08:56 PM (IST)

ਨੈਸ਼ਨਲ ਡੈਸਕ: ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਦੋ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਸ਼ੱਕੀ ਬਾਰਡਰ ਪਾਰ ਕਰ ਪਾਕਿਸਤਾਨ ਜਾਣ ਦੀ ਤਿਆਰੀ 'ਚ ਸਨ। ਮੁਲਜ਼ਮਾਂ ਦੀ ਪਛਾਣ ਮਹਾਰਾਸ਼ਟਰ ਦੇ ਠਾਣੇ ਦੇ ਰਹਿਣ ਵਾਲੇ ਖ਼ਾਲਿਦ ਮੁਬਾਰਕ ਖ਼ਾਨ (21) ਅਤੇ ਤਮਿਲਨਾਡੂ ਦੇ ਕਾਲਿਆਕੁੱਲਾ ਵਾਸੀ ਅਬਦੁੱਲਾ ਉਰਫ਼ ਅਬਦੁਰ ਰਹਿਮਾਨ (26) ਦੇ ਵਜੋਂ ਹੋਈ ਹੈ। ਦੋਵੇਂ ਅੱਤਵਾਦੀ ਆਈ.ਐੱਸ.ਆਈ. ਤੋਂ ਪ੍ਰਭਾਵਿਤ ਦੱਸੇ ਜਾ ਰਹੇ ਹਨ।

ਦਿੱਲੀ ਪੁਲਸ ਦੇ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਪਾਕਿਸਤਾਨ ਸਥਿਤ ਇਕ ਆਕਾ ਤੋਂ ਨਿਰਦੇਸ਼ ਪ੍ਰਾਪਤ ਕਰ ਰਹੇ ਸਨ ਤੇ ਨਾਜਾਇਜ਼ ਤੌਰ 'ਤੇ ਸਰਹੱਦ ਪਾਰ ਕਰ ਕੇ ਹਥਿਆਰ ਸਿਖਲਾਈ ਲਈ ਉਸ ਦੇਸ਼ ਵਿਚ ਜਾਣ ਦੀ ਯੋਜਨਾ ਬਣਾ ਰਹੇ ਸਨ। ਦੋਵਾਂ ਦੇ ਕਬਜ਼ੇ 'ਚੋਂ ਦੋ ਪਿਸਟਲ, 10 ਗੋਲ਼ੀਆਂ, ਇਕ ਚਾਕੂ ਤੇ ਇਕ ਤਾਰ ਕਟਰ ਬਰਾਮਦ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨੀ ਜਾਸੂਸ ਨੂੰ ਖ਼ੁਫੀਆ ਜਾਣਕਾਰੀ ਦੇਣ ਵਾਲਾ DRDO ਅਧਿਕਾਰੀ ਗ੍ਰਿਫ਼ਤਾਰ

ਪੁਲਸ ਮੁਤਾਬਕ, ਸਪੈਸ਼ਲ ਸੈੱਲ ਇਸ ਇਨਪੁੱਟ 'ਤੇ ਕੰਮ ਕਰ ਰਹੀ ਸੀ ਕਿ ਸੋਸ਼ਲ ਮੀਡੀਆ 'ਤੇ ਪਾਕਿਸਤਾਨ ਸਥਿਤ ਹੈਂਡਲਰਜ਼ ਵੱਲੋਂ ਨੌਜਵਾਨਾਂ ਨੂੰ ਕੱਟੜਪੰਥੀ ਬਣਾਇਆ ਜਾ ਰਿਹਾ ਹੈ ਤੇ ਭਾਰਤ ਵਿਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਪਾਕਿਸਤਾਨ ਵਿਚ ਅੱਤਵਾਦ ਦੀ ਸਿਖਲਾਈ ਲੈਣ ਦੇ ਨਿਰਦੇਸ਼ ਦਿੱਤੇ ਜਾਂਦੇ ਹਨ। 

ਇਹ ਖ਼ਬਰ ਵੀ ਪੜ੍ਹੋ - ਕੀ ਮੁਸ਼ਕਲਾਂ ਨਾਲ ਘਿਰੇ ਪਾਕਿਸਤਾਨ ਦੀ ਮਦਦ ਕਰੇਗਾ ਭਾਰਤ? ਜਾਣੋ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਜਵਾਬ

ਦਿੱਲੀ ਪੁਲਸ ਸਪੈਸ਼ਲ ਸੈੱਲ ਦੇ ਕਮਿਸ਼ਨਰ ਨੇ ਰਾਜੀਵ ਰੰਜਨ ਸਿੰਘ ਨੇ ਦੱਸਿਆ ਕਿ 14 ਫ਼ਰਵਰੀ ਨੂੰ ਵਿਸ਼ੇਸ਼ ਇਨਪੁੱਟ ਮਿਲੇ ਸਨ ਕਿ ਕੁੱਝ ਕੱਟੜਪੰਥੀ ਵਿਅਕਤੀ ਇਕ ਅੱਤਵਾਦੀ ਮਡੀਊਲ ਦੀ ਸਰਪ੍ਰਸਤੀ ਹੇਠ ਦੇਸ਼ ਵਿਚ ਕੁੱਝ ਘਟਨਾਵਾਂ ਨੂੰ ਅੰਜਾਮ ਦੇਣ ਲਈ ਮੁੰਬਈ ਤੋਂ ਦਿੱਲੀ ਆਉਣਗੇ। ਦਿੱਲੀ ਤੋਂ ਉਹ ਅੱਤਵਾਦ ਦੀ ਸਿਖਲਾਈ ਲਈ ਪਾਕਿਸਤਾਨ ਜਾਣ ਵਾਲੇ ਸਨ। ਉਨ੍ਹਾਂ ਦੱਸਿਆ ਕਿ ਸ਼ੱਕੀ ਅੱਤਵਾਦੀਆਂ ਕੋਲ ਨਾਜਾਇਜ਼ ਹਥਿਆਰ ਵੀ ਸਨ ਤੇ ਉਹ ਲਾਲਕਿਲੇ ਨੇੜੇ ਮੌਜੂਦ ਸਨ। ਸਿੰਘ ਨੇ ਕਿਹਾ, "ਇਕ ਪੁਲਸ ਟੀਮ ਦਾ ਗਠਨ ਕੀਤਾ ਗਿਆ ਅਤੇ ਦੋਵਾਂ ਮੁਲਜ਼ਮਾਂ ਨੂੰ ਤੇਜ਼ੀ ਨਾਲ ਚਲਾਈ ਗਈ ਮੁਹਿੰਮ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News