ਬਾਰਾਮੂਲਾ ''ਚ 2 ਅੱਤਵਾਦੀ ਮਾਡਿੂਲ ਦਾ ਪਰਦਾਫਾਸ਼, ਅੱਤਵਾਦੀ ਸਮੇਤ 8 ਗ੍ਰਿਫ਼ਤਾਰ

Tuesday, Sep 26, 2023 - 05:47 PM (IST)

ਸ਼੍ਰੀਨਗਰ (ਵਾਰਤਾ)- ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ 2 ਵੱਡੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰ ਕੇ ਇਕ ਅੱਤਵਾਦੀ ਅਤੇ 2 ਔਰਤਾਂ ਸਮੇਤ 8 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਡਿਊਲ ਕੰਟਰੋਲ ਰੇਖਾ ਦੇ ਪਾਰ ਤੋਂ ਤਸਕਰੀ ਕਰ ਕੇ ਲਿਆਂਦੇ ਗਏ ਹਥਿਆਰਾਂ ਨੂੰ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੂੰ ਸਪਲਾਈ ਕਰਨ 'ਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਹਾਲ ਦੇ ਦਿਨਾਂ 'ਚ ਇਨ੍ਹਾਂ 2 ਮਾਡਿਊਲ ਦੇ ਪਰਦਾਫਾਸ਼ ਨਾਲ ਫ਼ੋਰਸਾਂ ਨੂੰ ਵੱਡੇ ਅੱਤਵਾਦੀ ਹਮਲਿਆਂ ਨੂੰ ਅਸਫ਼ਲ ਕਰਨ 'ਚ ਮਦਦ ਮਿਲੀ ਹੈ। ਐੱਸ.ਐੱਸ.ਪੀ. ਬਾਰਾਮੂਲਾ ਨੇ ਕਿਹਾ ਕਿ ਪਹਿਲੇ ਮਾਡਿਊਲ ਦਾ ਪਰਦਾਫਾਸ਼ 14 ਸਤੰਬਰ ਨੂੰ ਕੀਤਾ ਗਿਆ ਸੀ, ਜਿਸ 'ਚ ਪੁੰਛ ਜੰਮੂ ਦੇ ਇਕ ਵਾਸੀ ਸਮੇਤ ਤਿੰਨ ਅੱਤਵਾਦੀ ਸਹਿਯੋਗੀਆਂ ਦੀ ਗ੍ਰਿਫ਼ਤਾਰੀ ਹੋਈ ਸੀ। ਨਾਗਪੁਰੇ ਨੇ ਕਿਹਾ ਕਿ ਬਾਰਾਮੂਲਾ ਦੇ ਸੀਨੀਅਰ ਪੁਲਸ ਸੁਪਰਡੈਂਟ ਅਮੋਦ ਨਾਗਪੁਰੇ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : AC ਲਗਾ ਕੇ ਸੌਂ ਗਿਆ ਡਾਕਟਰ, ਨਿੱਜੀ ਕਲੀਨਿਕ 'ਚ ਦਾਖ਼ਲ 2 ਨਵਜਨਮੇ ਬੱਚਿਆਂ ਨਾਲ ਵਾਪਰਿਆ ਭਾਣਾ

ਉਨ੍ਹਾਂ ਦੱਸਿਆ ਕਿ ਪੁਲਸ ਅਤੇ ਫ਼ੌਜ ਦੀ 8ਵੀਂ ਰਾਸ਼ਟਰੀ ਰਾਈਫ਼ਸਜ਼ ਦੀ ਸੰਯੁਕਤ ਟੀਮ ਨੇ ਪਰਨਪੀਲਨ ਬਰਿੱਜ ਉੜੀ 'ਚ ਨਾਕਾ ਚੈਕਿੰਗ ਦੌਰਾਨ ਦੌੜਨ ਦੀ ਕੋਸ਼ਿਸ਼ ਕਰ ਰਹੇ 2 ਸ਼ੱਕੀ ਵਿਅਕਤੀਆਂ ਨੂੰ ਫੜਿਆ। ਤਲਾਸ਼ੀ 'ਚ ਉਨ੍ਹਾਂ ਕੋਲੋਂ 2 ਪਿਸਤੌਲ, ਚਾਰ ਮੈਗਜ਼ੀਨ, 2 ਸਾਈਲੈਂਸਰ, 5 ਚੀਨੀ ਗ੍ਰਨੇਡ ਅਤੇ 29 ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਨ੍ਹਾਂ ਦੋਹਾਂ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ ਗਿਆ। ਸ਼੍ਰੀ ਨਗਪੁਰੇ ਨੇ ਕਿਹਾ ਕਿ ਦੋਹਾਂ ਦੀ ਪਛਾਣ ਬਾਰਾਮੂਲਾ ਵਾਸੀ ਜੈਦ ਹਸਨ ਮੱਲਾ ਅਤੇ ਮੁਹੰਮਦ ਆਰਿਫ਼ ਚੰਨਾ ਵਜੋਂ ਕੀਤੀ ਗਈ ਹੈ। ਪੁੱਛ-ਗਿੱਛ ਦੌਰਾਨ ਦੋਹਾਂ ਨੇ ਆਪਣੇ ਸਹਿਯੋਗੀ ਦਾ ਨਾਮ ਸੁਰਨਕੋਟ ਪੁੰਛ ਅਹਿਮਦ ਲੋਹਾਰ ਦੱਸਿਆ, ਜਿਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਾ ਕਿ ਲਸ਼ਕਰ ਦਾ ਇਹ ਨੈੱਟਵਰਕ ਪੁੰਛ ਤੱਕ ਫੈਲਿਆ ਹੋਇਆ ਹੈ। ਹੋਰ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਹਥਿਆਰਾਂ ਦੀ ਸਪਲਾਈ ਲਈ ਇਸਤੇਮਾਲ ਕੀਤੇ ਜਾਣ ਵਾਲੇ ਮਾਰਗਾਂ ਦਾ ਪਤਾ ਲਗਾਇਆ ਜਾ ਰਿਹਾ ਹੈ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News