ਕਿਸ਼ਤਵਾੜ ਅਤੇ ਤ੍ਰਾਲ ’ਚ ਅੱਤਵਾਦੀ ਟਿਕਾਣਿਆਂ ਦਾ ਪਰਦਾਫਾਸ਼

Saturday, Mar 26, 2022 - 10:51 AM (IST)

ਕਿਸ਼ਤਵਾੜ ਅਤੇ ਤ੍ਰਾਲ ’ਚ ਅੱਤਵਾਦੀ ਟਿਕਾਣਿਆਂ ਦਾ ਪਰਦਾਫਾਸ਼

ਕਿਸ਼ਤਵਾੜ/ਸ਼੍ਰੀਨਗਰ (ਅਜੇ, ਅਰੀਜ)- ਕਿਸ਼ਤਵਾੜ ਪੁਲਸ ਅਤੇ ਫੌਜ ਵੱਲੋਂ ਸਾਂਝੇ ਰੂਪ ’ਚ ਕੀਤੀ ਗਈ ਕਾਰਵਾਈ ਦੌਰਾਨ ਮਡਵਾ ਤਿਲਰ ਦੇ ਜੰਗਲਾਂ ’ਚ ਤਲਾਸ਼ੀ ਮੁਹਿੰਮ ਛੇੜੀ ਗਈ ਸੀ। ਇਸ ਦੌਰਾਨ ਇਕ ਅੱਤਵਾਦੀ ਟਿਕਾਣਾ ਤਬਾਹ ਕੀਤਾ ਗਿਆ ਹੈ। ਅੱਤਵਾਦੀ ਟਿਕਾਣੇ ਤੋਂ 1 ਪਿਸਟਲ, ਪਿਸਟਲ ਦੇ 8 ਕਾਰਤੂਸ, 1 ਚਾਇਨੀਜ਼ ਗ੍ਰੇਨੇਡ, ਯੂ. ਬੀ. ਜੀ. ਐੱਲ. 3 ਦੇ ਗ੍ਰੇਨੇਡ, ਆਰ. ਪੀ. ਜੀ. ਦੇ 3 ਕਾਰਤੂਸ, ਆਈ. ਈ. ਡੀ. 1 ਰਿਮੋਟ, 1 ਪ੍ਰੈਸ਼ਰ ਕੂਕਰ ਸਮੇਤ ਧਮਾਕਾਖੇਜ ਸਮੱਗਰੀ ਬਰਾਮਦ ਕੀਤੀ ਗਈ ਹੈ। ਇਸ ਸੰਦਰਭ ’ਚ ਪੁਲਸ ਥਾਣਾ ਮਡਵਾ ’ਚ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ।

ਇਸੇ ਤਰ੍ਹਾਂ ਸੁਰੱਖਿਆ ਫ਼ੋਰਸਾਂ ਨੇ ਪੁਲਵਾਮਾ ਜ਼ਿਲੇ ਦੇ ਮਿਦੋਰਾ ਤ੍ਰਾਲ ਇਲਾਕੇ ’ਚ ਇਕ ਅੱਤਵਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ। ਅਧਿਕਾਰਕ ਸੂਤਰਾਂ ਅਨੁਸਾਰ ਬਾਗਾਂ ’ਚ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਇਕ ਅੱਤਵਾਦੀ ਟਿਕਾਣੇ ਦਾ ਪਤਾ ਲਾਇਆ। ਟਿਕਾਣੇ ਤੋਂ ਕੁਝ ਜੰਗ ਲੱਗੇ ਬਰਤਨ ਅਤੇ ਖਾਣਾ ਪਕਾਉਣ ਦਾ ਸਾਮਾਨ ਅਤੇ ਜੁੱਤੇ ਅਤੇ ਜ਼ੁਰਾਬਾਂ ਬਰਾਮਦ ਕੀਤੀਆਂ ਗਈਆਂ। ਪੁਲਸ ਨੇ ਇਸ ਸੰਬੰਧ ’ਚ ਮਾਮਲਾ ਦਰਜ ਕੀਤਾ ਹੈ।


author

DIsha

Content Editor

Related News