ਅਵਰਧਨ ਨਹਿਰ ਵਿਚ ਡੁੱਬੇ ਦੋ ਵਿਦਿਆਰਥੀ, ਪੁਲਸ ਕਰ ਰਹੀ ਤਲਾਸ਼​​​​​​​

Saturday, Mar 24, 2018 - 01:22 PM (IST)

ਅਵਰਧਨ ਨਹਿਰ ਵਿਚ ਡੁੱਬੇ ਦੋ ਵਿਦਿਆਰਥੀ, ਪੁਲਸ ਕਰ ਰਹੀ ਤਲਾਸ਼​​​​​​​

ਇੰਦ੍ਰੀ — ਆਵਰਧਨ ਨਹਿਰ 'ਤੇ ਵੱਖ-ਵੱਖ ਸਥਾਨਾਂ 'ਤੇ ਇਕ ਬੱਚਾ ਅਤੇ ਨੌਜਵਾਨ ਨਹਿਰ ਵਿਚ ਡੁੱਬ ਗਏ। ਪੁਲਸ ਨੇ ਨਹਿਰ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪਿੰਡ ਗੜ੍ਹੀ ਬੀਰਬਲ ਨਿਵਾਸੀ 20 ਸਾਲਾਂ ਵਿਦਿਆਰਥੀ ਅਮਿਤ ਅੱਜ ਸਵੇਰੇ ਉਮਰਪੁਰ ਦੇ ਕੋਲ ਆਵਰਧਨ ਨਹਿਰ ਵਿਚ ਡੁੱਬ ਗਿਆ ਜਿਸ ਤੋਂ ਬਾਅਦ ਉਸਦੇ ਪਰਿਵਾਰ ਨੇ ਦੱਸਿਆ ਕਿ ਅਮਿਤ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। 

PunjabKesari
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਲੋਕ ਵੀ ਇਕੱਠੇ ਹੋ ਕੇ ਆਵਰਧਨ ਨਹਿਰ ਦੇ ਕੋਲ  ਆ ਕੇ ਅਮਿਤ ਦੀ ਭਾਲ ਕਰਨ ਲੱਗ ਗਏ। ਘਟਨਾ ਬਾਰੇ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਓਧਰ ਪਿੰਡ ਨਗਲਾ ਦੇ ਕੋਲ ਆਵਰਧਨ ਨਹਿਰ ਵਿਚੋਂ ਨਾਰੀਅਲ ਲੈਣ ਗਿਆ 10 ਸਾਲ ਦਾ ਅੰਕਿਤ ਵੀ ਨਹਿਰ ਵਿਚ ਡੁੱਬ ਗਿਆ। ਅੰਕਿਤ ਚੁਰਨੀ ਜਾਗੀਰ ਦਾ ਰਹਿਣ ਵਾਲਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਕੁੰਜਪੁਰਾ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਨਹਿਰ ਵਿਚ ਅੰਕਿਤ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।
ਜਾਂਚ ਅਧਿਕਾਰੀ ਅਮਰਨਾਥ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ 10 ਸਾਲ ਦਾ ਅੰਕਿਤ ਨਹਿਰ ਵਿਚ ਡੁੱਬ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਨਹਿਰ ਵਿਚੋਂ ਅੰਕਿਤ ਦੀ ਬਰਾਮਦਗੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News