ਖੌਫ਼ਨਾਕ ! ਜੰਗਲਾਤ ਮੰਤਰੀ ਦੇ ਦੋ ਰਿਸ਼ਤੇਦਾਰਾਂ ਦੀਆਂ ਮਿਲੀਆਂ ਸੜੀਆਂ ਲਾਸ਼, ਹਥੌੜਾ ਬਰਾਮਦ
Friday, Aug 29, 2025 - 11:32 AM (IST)

ਨੈਸ਼ਨਲ ਡੈਸਕ : ਕੇਰਲ ਦੇ ਜੰਗਲਾਤ ਮੰਤਰੀ ਦੇ ਦੋ ਰਿਸ਼ਤੇਦਾਰ ਦੀ ਸ਼ੱਕੀ ਹਾਲਾਤਾਂ 'ਚ ਮ੍ਰਿਤਕ ਪਾਏ ਗਏ। ਕੇਰਲ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਸੂਬੇ ਦੇ ਜੰਗਲਾਤ ਮੰਤਰੀ ਏ.ਕੇ. ਸਸੀਂਦਰਨ ਦੇ ਦੋ ਰਿਸ਼ਤੇਦਾਰਾਂ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਇੱਕ ਦਿਨ ਪਹਿਲਾਂ ਕੰਨੂਰ ਜ਼ਿਲ੍ਹੇ ਦੇ ਚਿਰੱਕਲ ਵਿੱਚ ਉਨ੍ਹਾਂ ਦੇ ਘਰ ਵਿੱਚ ਮਿਲੀਆਂ ਸਨ।
ਪੁਲਸ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਸ਼੍ਰੀਲੇਖਾ ਏ.ਕੇ. (67) ਅਤੇ ਉਨ੍ਹਾਂ ਦੇ ਪਤੀ ਪ੍ਰੇਮਰਾਜਨ ਪੀ.ਕੇ. (76) ਵਜੋਂ ਹੋਈ ਹੈ। ਪੁਲਸ ਦੇ ਅਨੁਸਾਰ ਜੋੜਾ ਘਰ ਵਿੱਚ ਰਹਿੰਦਾ ਸੀ ਅਤੇ ਉਨ੍ਹਾਂ ਦਾ ਪੁੱਤਰ ਵਿਦੇਸ਼ ਵਿੱਚ ਕੰਮ ਕਰਦਾ ਹੈ। ਪੁਲਸ ਦੇ ਅਨੁਸਾਰ ਇਹ ਘਟਨਾ ਵੀਰਵਾਰ ਸ਼ਾਮ 6 ਵਜੇ ਦੇ ਕਰੀਬ ਸਾਹਮਣੇ ਆਈ ਜਦੋਂ ਜੋੜੇ ਦਾ ਕਾਰ ਡਰਾਈਵਰ ਆਪਣੇ ਪੁੱਤਰ ਨੂੰ ਹਵਾਈ ਅੱਡੇ ਤੋਂ ਲੈਣ ਲਈ ਘਰ ਪਹੁੰਚਿਆ, ਜੋ ਵਿਦੇਸ਼ ਤੋਂ ਵਾਪਸ ਆ ਰਿਹਾ ਸੀ। ਪੁਲਸ ਦੇ ਅਨੁਸਾਰ ਘਰ ਅੰਦਰੋਂ ਬੰਦ ਸੀ ਤੇ ਵਾਰ-ਵਾਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਕਿਸੇ ਨੇ ਜਵਾਬ ਨਹੀਂ ਦਿੱਤਾ। ਇੱਕ ਪੁਲਸ ਅਧਿਕਾਰੀ ਨੇ ਕਿਹਾ ਕਿ ਰਿਸ਼ਤੇਦਾਰਾਂ ਤੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ ਤੇ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਜਾਂਚ ਦੌਰਾਨ ਪੁਲਸ ਨੇ ਕਿਹਾ ਉਨ੍ਹਾਂ ਨੂੰ ਸ਼੍ਰੀਲੇਖਾ ਦੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਮਿਲੇ ਤੇ ਘਰ ਤੋਂ ਖੂਨ ਦੇ ਧੱਬਿਆਂ ਵਾਲਾ ਇੱਕ ਹਥੌੜਾ ਬਰਾਮਦ ਹੋਇਆ। ਗੁਆਂਢੀਆਂ ਨੇ ਪੁਲਸ ਨੂੰ ਦੱਸਿਆ ਕਿ ਜੋੜੇ ਨੂੰ ਆਖਰੀ ਵਾਰ ਬੁੱਧਵਾਰ ਨੂੰ ਦੇਖਿਆ ਗਿਆ ਸੀ। ਹਾਲਾਂਕਿ, ਪੁਲਸ ਨੇ ਕਿਹਾ ਕਿ ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਬਲਿਆਪਟਮ ਪੁਲਸ ਨੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਕਿਹਾ ਕਿ ਮੌਤ ਦਾ ਸਹੀ ਕਾਰਨ ਸ਼ੁੱਕਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8