2 ਕਰੋੜ 'ਚ ਨੀਲਾਮ ਹੋਈਆਂ ਦਾਊਦ ਦੀਆਂ ਜਾਇਦਾਦਾਂ, ਇਸ ਜ਼ਮੀਨ 'ਤੇ ਬਣਾਈ ਜਾਵੇਗੀ ਸਨਾਤਨ ਪਾਠਸ਼ਾਲਾ
Saturday, Jan 06, 2024 - 10:46 AM (IST)
ਮੁੰਬਈ (ਭਾਸ਼ਾ)- ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਦੇ ਪਰਿਵਾਰਕ ਮੈਂਬਰਾਂ ਦੀਆਂ 2 ਜਾਇਦਾਦਾਂ ਸ਼ੁੱਕਰਵਾਰ ਨੂੰ ਹੋਈ ਨੀਲਾਮੀ 'ਚ 2 ਕਰੋੜ ਰੁਪਏ ਤੋਂ ਵੱਧ 'ਚ ਵੇਚ ਦਿੱਤੀਆਂ ਗਈਆਂ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਨੀਲਾਮੀ ਦਾ ਆਯੋਜਨ ਤਸਕਰ ਅਤੇ ਵਿਦੇਸ਼ੀ ਮੁਦਰਾ ਹੇਰਫੇਰਕਰਤਾ (ਜਾਇਦਾਦ ਦੀ ਜ਼ਬਤੀ) ਐਕਟ ਦੇ ਅਧੀਨ ਸਮਰੱਥ ਅਧਿਕਾਰੀ ਵੱਲੋਂ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਤੱਟਵਰਤੀ ਰਤਨਾਗਿਰੀ ਜ਼ਿਲ੍ਹੇ ਦੀ ਖੇੜ ਤਹਿਸੀਲ ਦੇ ਮੁੰਬਕੇ ਪਿੰਡ ਵਿਚ ਸਥਿਤ ਕੁੱਲ 4 ਜਾਇਦਾਦਾਂ ਨੀਲਾਮੀ ਲਈ ਉਪਲੱਬਧ ਸਨ ਪਰ ਉਨ੍ਹਾਂ 'ਚੋਂ 2 ਲਈ ਕੋਈ ਬੋਲੀ ਨਹੀਂ ਲਗਾਈ ਗਈ। ਉਨ੍ਹਾਂ ਦੱਸਿਆ ਕਿ ਹੋਰ 2 ਜਾਇਦਾਦਾਂ ਲਈ ਚਾਰ ਲੋਕਾਂ ਅਤੇ ਤਿੰਨ ਲੋਕਾਂ ਨੇ ਬੋਲੀ ਲਗਾਈ ਅਤੇ ਇਕ ਹੀ ਵਿਅਕਤੀ ਨੇ ਉਨ੍ਹਾਂ ਦੋਹਾਂ ਲਈ ਸਫ਼ਲਤਾਪੂਰਵਕ ਬੋਲੀ ਲਗਾਈ।
ਇਹ ਵੀ ਪੜ੍ਹੋ : ਠੰਡ ਕਾਰਨ ਸਕੂਲਾਂ 'ਚ ਮੁੜ ਛੁੱਟੀਆਂ ਦਾ ਐਲਾਨ, ਇਸ ਤਾਰੀਖ਼ ਤੱਕ ਰਹਿਣਗੇ ਬੰਦ
ਸਨਾਤਨ ਸਕੂਲ ਬਣਾਉਣਾ ਚਾਹੁੰਦਾ ਹੈ ਖਰੀਦਦਾਰ
2 ਕਰੋੜ ਇਕ ਲੱਖ ਰੁਪਏ 'ਚ ਨੀਲਾਮ ਹੋਏ ਪਲਾਟ ਦੇ ਖਰੀਦਦਾਰ ਅਜੇ ਸ਼੍ਰੀਵਾਸਤਵ ਤੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਇੰਨੀ ਮਹਿੰਗੀ ਜਾਇਦਾਦ ਕਿਉਂ ਲਈ। ਜਵਾਬ 'ਚ ਉਨ੍ਹਾਂ ਕਿਹਾ ਕਿ ਉਹ ਜੋਤਿਸ਼ ਸ਼ਾਸਤਰ 'ਚ ਵਿਸ਼ਵਾਸ ਰੱਖਦੇ ਹਨ। ਪਲਾਟ ਦਾ ਸਰਵੇ ਨੰਬਰ ਅਤੇ ਉਨ੍ਹਾਂ ਦੀ ਰਾਸ਼ੀ ਦਾ ਅੰਕ, ਜੋਤਿਸ਼ 'ਚ ਇਕ ਅੰਕ ਜੋੜਦੀ ਹੈ, ਜੋ ਉਨ੍ਹਾਂ ਦੇ ਪੱਖ 'ਚ ਹਮੇਸ਼ਾ ਕੰਮ ਕਰਦਾ ਹੈ। ਅਜੇ ਉਸ ਜ਼ਮੀਨ 'ਤੇ ਇਕ ਸਨਾਤਨ ਸਕੂਲ ਬਣਾਉਣਾ ਚਾਹੁੰਦੇ ਹਨ। ਅਧਿਕਾਰੀ ਨੇ ਦੱਸਿਆ ਕਿ 1730 ਵਰਗ ਮੀਟਰ ਦੀ ਖੇਤੀ ਜ਼ਮੀਨ ਲਈ ਰਾਖਵਾਂਕਰਨ ਮੁੱਲ 1,56,270 ਰੁਪਏ ਦੇ ਮੁਕਾਬਲੇ 3.28 ਲੱਖ ਰੁਪਏ ਦੀ ਸਭ ਤੋਂ ਵੱਧ ਬੋਲੀ ਲਗਾਈ ਗਈ। ਨੀਲਾਮੀ ਦੀ ਪ੍ਰਕਿਰਿਆ ਦੱਖਣੀ ਮੁੰਬਈ ਦੇ ਇਨਕਮ ਟੈਕਸ ਭਵਨ 'ਚ ਹੋਈ। ਮੰਨਿਆ ਜਾਂਦਾ ਹੈ ਕਿ ਸਾਲ 1993 'ਚ ਮੁੰਬਈ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ 'ਚ ਲੋੜੀਂਦਾ ਦੋਸ਼ੀ ਇਬਰਾਹਿਮ ਪਾਕਿਸਤਾਨ 'ਚ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8