ਖੜ੍ਹੀ ਕਾਰ ''ਚੋਂ ਮਿਲੀਆਂ 2 ਪੁਲਿਸਕਰਮੀਆਂ ਦੀਆਂ ਮਿਲਿਆ ਲਾਸ਼ਾਂ, ਰਾਮਬਨ ਇਲਾਕੇ ''ਚ ਦਹਿਸ਼ਤ
Wednesday, Sep 23, 2026 - 12:51 PM (IST)
ਨੈਸ਼ਨਲ ਡੈਸਕ : ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਇੱਕ ਕਾਰ ਦੇ ਅੰਦਰ ਦੋ ਪੁਲਸ ਮੁਲਾਜ਼ਮ ਮ੍ਰਿਤਕ ਪਾਏ ਗਏ। ਸੂਤਰਾਂ ਅਨੁਸਾਰ ਰਾਮਬਨ ਜ਼ਿਲ੍ਹਾ ਪੁਲਸ ਲਾਈਨਜ਼ ਦੇ ਚੀਫ ਕਾਂਸਟੇਬਲ ਫਰੀਦ ਅਹਿਮਦ ਤੇ ਸਿਲੈਕਸ਼ਨ ਗ੍ਰੇਡ ਕਾਂਸਟੇਬਲ ਮੁਹੰਮਦ ਯਾਕੂਬ ਮੰਗਲਵਾਰ ਦੇਰ ਸ਼ਾਮ ਬਟੋਟ ਦੇ ਸਨਾ ਖੇਤਰ 'ਚ ਜ਼ਿਆਰਤ ਮੋੜ 'ਤੇ ਖੜ੍ਹੀ ਇੱਕ ਕਾਰ ਦੇ ਅੰਦਰ ਸ਼ੱਕੀ ਹਾਲਾਤਾਂ ਵਿੱਚ ਬੇਹੋਸ਼ ਪਾਏ ਗਏ।
ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਨੂੰ ਰਾਮਬਨ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਦੇ ਹਾਲਾਤ ਜਾਂ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਘਟਨਾ ਦੇ ਆਲੇ-ਦੁਆਲੇ ਦੇ ਹਾਲਾਤਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
