ਸੰਸਦ ਭਵਨ ਦੇ ਬਾਹਰ ਧੂੰਆਂ ਛੱਡਣ ਵਾਲੀ ਸਮੱਗਰੀ ਨਾਲ ਦੋ ਲੋਕ ਹਿਰਾਸਤ ''ਚ
Wednesday, Dec 13, 2023 - 04:24 PM (IST)
ਨਵੀਂ ਦਿੱਲੀ- ਪੀਲੇ ਅਤੇ ਲਾਲ ਰੰਗ ਦਾ ਧੂੰਆਂ ਛੱਡਣ ਵਾਲੀ ਕੇਨ ਲੈ ਕੇ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੀ ਇਕ ਮਹਿਲਾ ਅਤੇ ਇਕ ਪੁਰਸ਼ ਨੂੰ ਬੁੱਧਵਾਰ ਨੂੰ ਹਿਰਾਸਤ ਵਿਚ ਲਿਆ ਗਿਆ। ਪੁਲਸ ਨੇ ਇੱਥੇ ਇਹ ਜਾਣਕਾਰੀ ਦਿੱਤੀ। ਲੋਕ ਸਭਾ ਦੀ ਕਾਰਵਾਈ ਦੌਰਾਨ ਦੋ ਲੋਕਾਂ ਦੇ ਸਦਨ ਛਾਲ ਮਾਰਨ ਦੀ ਘਟਨਾ ਦੇ ਕੁਝ ਦੇਰ ਬਾਅਦ ਹੀ ਸੰਸਦ ਭਵਨ ਦੇ ਬਾਹਰ ਦੋ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਅਧਿਕਾਰੀਆਂ ਮੁਤਾਬਕ ਦਿੱਲੀ ਪੁਲਸ ਦੀ ਵਿਸ਼ੇਸ਼ ਸੈੱਲ ਦੋਹਾਂ ਘਟਨਾਵਾਂ ਦੀ ਜਾਂਚ ਕਰੇਗਾ।
ਇਹ ਵੀ ਪੜ੍ਹੋ- ਖ਼ੌਫਨਾਕ ਦਿਨ! ਗੋਲੀਆਂ ਨਾਲ ਗੂੰਜਿਆ ਸੀ ਸੰਸਦ ਭਵਨ, ਪੜ੍ਹੋ ਅੱਤਵਾਦੀ ਹਮਲੇ ਦੀ ਪੂਰੀ ਕਹਾਣੀ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੰਸਦ ਭਵਨ ਦੇ ਬਾਹਰ ਹਿਰਾਸਤ ਵਿਚ ਲੇ ਗਏ ਦੋ ਲੋਕਾਂ ਦੀ ਪਛਾਣ 42 ਸਾਲਾ ਨੀਲ ਅਤੇ 25 ਸਾਲਾ ਅਮੋਲ ਸ਼ਿੰਦ ਦੇ ਰੂਪ ਵਿਚ ਹੋਈ ਹੈ। ਨੀਲਮ ਹਰਿਆਣਾ ਦੇ ਹਿਸਾਰ ਦੀ ਵਾਸੀ ਹੈ ਅਤੇ ਸ਼ਿੰਦੇ ਮਹਾਰਾਸ਼ਟਰ ਦੇ ਲਾਤੂਰ ਦਾ ਰਹਿਣ ਵਾਲਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੰਸਦ ਭਵਨ ਦੇ ਬਾਹਰ ਧੂੰਆਂ ਛੱਡਣ ਵਾਲਾ ਕਨੇਸਟਰ ਖੋਲ੍ਹਣ ਮਗਰੋਂ ਦੋਹਾਂ ਨੇ 'ਤਾਨਾਸ਼ਾਹੀ ਨਹੀਂ ਚੱਲੇਗੀ' ਅਤੇ 'ਭਾਰਤ ਮਾਤਾ ਦੀ ਜੈ' ਅਤੇ 'ਜੈ ਭੀਮ, ਜੈ ਭਾਰਤ' ਦੇ ਨਾਅਰੇ ਲਾਏ।
ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ 'ਚ ਵੱਡੀ ਕੁਤਾਹੀ, ਲੋਕ ਸਭਾ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ 'ਚੋਂ 2 ਨੌਜਵਾਨਾਂ ਨੇ ਮਾਰੀ ਛਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8