ਤੋਹਫ਼ਾ ਨਾ ਮਿਲਣ ’ਤੇ ਕਿੰਨਰ ਨੇ 3 ਮਹੀਨੇ ਦੀ ਬੱਚੀ ਨੂੰ ਅਗਵਾ ਕਰ ਕੇ ਮਾਰ ਦਿੱਤਾ

Saturday, Jul 10, 2021 - 11:56 AM (IST)

ਤੋਹਫ਼ਾ ਨਾ ਮਿਲਣ ’ਤੇ ਕਿੰਨਰ ਨੇ 3 ਮਹੀਨੇ ਦੀ ਬੱਚੀ ਨੂੰ ਅਗਵਾ ਕਰ ਕੇ ਮਾਰ ਦਿੱਤਾ

ਮੁੰਬਈ– ਦੱਖਣੀ ਮੁੰਬਈ ਦੇ ਕਫ ਪਰੇਡ ਇਲਾਕੇ ਵਿਚ 2 ਲੋਕਾਂ ਨੇ ਇਕ 3 ਮਹੀਨੇ ਦੀ ਬੱਚੀ ਨੂੰ ਅਗਵਾ ਕਰਨ ਤੋਂ ਬਾਅਦ ਉਸ ਨੂੰ ਨਦੀ ਵਿਚ ਸੁੱਟ ਦਿੱਤਾ। ਦੋਸ਼ੀਆਂ ਵਿਚੋਂ ਇਕ ਕਿੰਨਰ ਹੈ ਅਤੇ ਉਨ੍ਹਾਂ ਬੱਚੀ ਦੇ ਮਾਤਾ-ਪਿਤਾ ਤੋਂ ਕੁਝ ਨਕਦੀ, ਨਾਰੀਅਲ ਅਤੇ ਇਕ ਸਾੜੀ ਦੀ ਮੰਗ ਕੀਤੀ ਸੀ। ਮੰਗ ਪੂਰੀ ਨਾ ਹੋਣ ’ਤੇ ਦੋਵਾਂ ਨੇ ਇਹ ਅਪਰਾਧ ਕੀਤਾ। ਨਦੀ ਵਿਚ ਡੁੱਬ ਕੇ ਬੱਚੀ ਦੀ ਮੌਤ ਹੋ ਗਈ। 

ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਲਾਪਤਾ ਬੱਚੀ ਦੀ ਲਾਸ਼ ਸ਼ੁੱਕਰਵਾਰ ਸਵੇਰੇ ਨਦੀ 'ਚ ਮਿਲੀ। ਪੁਲਸ ਅਨੁਸਾਰ, ਦੋਸ਼ੀ ਕਿੰਨਰ ਬੱਚੀ ਨੂੰ ਆਸ਼ੀਰਵਾਦ ਦੇਣ ਲਈ ਉਸ ਦੇ ਘਰ ਗਿਆ ਸੀ ਅਤੇ ਉਸ ਨੇ ਉਦੋਂ ਹੀ ਬੱਚੀ ਦੇ ਮਾਤਾ-ਪਿਤਾ ਕੋਲੋਂ ਇਹ ਚੀਜ਼ਾਂ ਮੰਗੀਆਂ ਸਨ ਅਤੇ ਦੇਣ ਤੋਂ ਇਨਕਾਰ ਕਰਨ ’ਤੇ ਬੱਚੀ ਦੇ ਮਾਤਾ-ਪਿਤਾ ਨਾਲ ਬਹਿਸ ਵੀ ਕੀਤੀ ਸੀ। ਕਿੰਨਰ ਨੇ ਬਾਅਦ ਵਿਚ ਸ਼ਾਮ ਨੂੰ ਬੱਚੀ ਨੂੰ ਅਗਵਾ ਕਰ ਲਿਆ ਸੀ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

DIsha

Content Editor

Related News