ਨਾਗਪੁਰ ਵਿਚ ਵਿਸਫੋਟਕ ਨਿਰਮਾਣ ਇਕਾਈ ''ਚ ਧਮਾਕੇ ਦੌਰਾਨ ਦੋ ਲੋਕਾਂ ਦੀ ਮੌਤ
Sunday, Feb 16, 2025 - 03:49 PM (IST)

ਨਾਗਪੁਰ (ਭਾਸ਼ਾ) : ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿਚ ਐਤਵਾਰ ਨੂੰ ਇਕ ਵਿਸਫੋਟਕ ਨਿਰਮਾਣ ਇਕਾਈ ਵਿਚ ਹੋਏ ਧਮਾਕੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਧਮਾਕਾ ਜ਼ਿਲ੍ਹਾ ਮੁੱਖ ਦਫਤਰ ਤੋਂ ਤਕਰੀਬਨ 50 ਕਿਲੋਮੀਟਰ ਦੂਰ ਕਾਟੋਲ ਤਹਿਸੀਲ ਦੇ ਕੋਤਵਲਬੜੀ ਵਿਚ ਐੱਸਬੀਐੱਲ ਐਨਰਜੀ ਲਿਮਟਿਡ ਵਿਚ ਦੁਪਹਿਰੇ 1:30 ਵਜੇ ਹੋਇਆ
'ਗੁਰੂ ਜੀ ਮੈਨੂੰ ਮਾਫ਼ ਕਰ ਦਿਓ....' ਪ੍ਰੇਮਾਨੰਦ ਮਹਾਰਾਜ ਤੋਂ ਮੁਆਫ਼ੀ ਮੰਗਣ ਪੁੱਜੇ ਗ੍ਰੀਨ NRI ਸੋਸਾਇਟੀ ਦੇ ਪ੍ਰਧਾਨ
ਉਨ੍ਹਾਂ ਨੇ ਕਿਹਾ ਕਿ ਦੋ ਲੋਕਾਂ ਦੀ ਮੌਤ ਹੋਈ ਹੈ ਤੇ ਕੁਝ ਹੋਰ ਲੋਕ ਜ਼ਖਮੀ ਹੋਏ ਹਨ। ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਧਮਾਕੇ ਦੇ ਕਾਰਨ ਨੇੜੇ ਦੀਆਂ ਝਾੜੀਆਂ ਵਿਚ ਅੱਗ ਲੱਗ ਗਈ, ਜਿਸ ਉੱਤੇ ਸਮਾਂ ਰਹਿੰਦੇ ਕਾਬੂ ਕਰ ਲਿਆ ਗਿਆ।
90 ਦਿਨਾਂ ਦੀ Validity ਨਾਲ 180 GB ਡਾਟਾ ਤੇ ਉਹ ਵੀ ਇੰਨੇ ਸਸਤੇ 'ਚ! BSNL ਨੇ ਵਧਾਈ Airtel ਤੇ Vi ਦੀ ਟੈਨਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8