ਵਿਆਹ ਦੇ ਸ਼ਗਨਾਂ 'ਚ ਗੂੰਝੇ ਮੌਤ ਦੇ ਵੈਣ, ਦੋ ਮੌਤਾਂ ਨਾਲ ਮਾਤਮ ਵਿਚ ਬਦਲ ਗਈਆਂ ਖ਼ੁਸ਼ੀਆਂ
Saturday, Aug 03, 2024 - 01:19 PM (IST)

ਊਧਮਪੁਰ : ਊਧਮਪੁਰ ਜ਼ਿਲ੍ਹੇ ਦੀ ਰਾਮਨਗਰ ਤਹਿਸੀਲ ਦੇ ਸਤਿਆਲਤਾ ਪਿੰਡ ਵਰਮੀਨ ਵਿੱਚ ਇੱਕ ਵਿਆਹ ਸਮਾਗਮ ਵਿੱਚ ਖਾਣਾ ਖਾਣ ਤੋਂ ਬਾਅਦ ਕਈ ਲੋਕ ਬੀਮਾਰ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ, ਊਧਮਪੁਰ ਲਿਆਂਦਾ ਗਿਆ। ਇੱਥੇ ਇੱਕ ਬੱਚੇ ਸਮੇਤ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਨੂੰ ਜੰਮੂ ਰੈਫਰ ਕਰ ਦਿੱਤਾ ਗਿਆ, ਜਦਕਿ ਕਰੀਬ ਇਕ ਦਰਜਨ ਲੋਕਾਂ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ
ਜਾਣਕਾਰੀ ਮੁਤਾਬਕ ਪਿੰਡ ਸਤਿਆਲਤਾ ਸਥਿਤ ਵਰਮੀਨ ਇਲਾਕੇ 'ਚ ਕਿਸੇ ਦੇ ਘਰ ਵਿਆਹ ਸਮਾਗਮ ਚੱਲ ਰਿਹਾ ਸੀ। ਉਥੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਅਤੇ ਹੋਰ ਲੋਕ ਇਕੱਠੇ ਹੋ ਗਏ ਸਨ। ਵਿਆਹ ਸਮਾਗਮ ਆਏ ਲੋਕਾਂ ਨੂੰ ਖਾਣਾ ਖਾਣ ਕਾਰਨ ਫੂਡ ਪਾਇਜ਼ਨਿੰਗ ਹੋ ਗਈ। ਸਾਰਿਆਂ ਨੂੰ ਨਜ਼ਦੀਕੀ ਫਸਟ ਏਡ ਸੈਂਟਰ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਦਰਜਨ ਦੇ ਕਰੀਬ ਲੋਕਾਂ ਨੂੰ ਜੀ.ਐੱਮ.ਸੀ. ਊਧਮਪੁਰ ਭੇਜ ਦਿੱਤਾ। ਉੱਥੇ ਇਲਾਜ ਦੌਰਾਨ ਇਕ ਬੱਚੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਜੰਮੂ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਤੁਰੰਤ ਕਰਵਾਇਆ ਖਾਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8