ਘਰ ''ਚ ਦਾਖ਼ਲ ਹੋ ਕੇ ਦੋ ਲੋਕਾਂ ਦਾ ਗੋਲੀ ਮਾਰ ਕੇ ਕੀਤਾ ਕਤਲ
Monday, Mar 26, 2018 - 10:35 AM (IST)

ਬਿਹਾਰ— ਬਿਹਾਰ ਦੇ ਜਮੁਈ ਜ਼ਿਲੇ ਦੇ ਲਸ਼ਮੀਪੁਰ ਥਾਣਾ ਇਲਾਕੇ ਦੇ ਮੋਹਨਪੁਰ ਪਿੰਡ 'ਚ ਘਰ 'ਚ ਦਾਖ਼ਲ ਹੋ ਕੇ ਦੋ ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਦੋਹੇਂ ਮ੍ਰਿਤਕ ਰਿਸ਼ਤੇ 'ਚ ਸਮਧੀ ਸਨ। ਉਨ੍ਹਾਂ ਨੂੰ ਸੌਂਦੇ ਹੋਏ ਗੋਲੀ ਮਾਰੀ ਗਈ ਹੈ। ਇਸ ਵਾਰਦਾਤ 'ਚ ਮੌਕੇ 'ਤੇ ਹੀ ਦੋਹਾਂ ਦੀ ਮੌਤ ਹੋ ਗਈ।
ਗੋਲੀ ਦੀ ਆਵਾਜ਼ ਸੁਣ ਕੇ ਜਦੋਂ ਪਰਿਵਾਰ ਵਾਲੇ ਉਠੇ ਤਾਂ ਦੋ ਲੋਕਾਂ ਨੂੰ ਭੱਜਦੇ ਹੋਏ ਦੇਖਿਆ। ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਪੁਲਸ ਮੌਕੇ 'ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਕੀਤੀ। ਮ੍ਰਿਤਕ ਦਾ ਨਾਮ ਸ਼ਿਵ ਵਿਸ਼ਵਕਰਮਾ ਅਤੇ ਬਮਭੋਲਾ ਵਿਸ਼ਵਕਰਮ ਦੱਸਿਆ ਜਾ ਰਿਹਾ ਹੈ। ਮ੍ਰਿਤਕ ਬਮਭੋਲਾ ਵਿਸ਼ਵਕਰਮਾ ਬਾਂਕਾ ਜ਼ਿਲੇ ਆਮਗੜਵਾ ਦਾ ਰਹਿਣ ਵਾਲਾ ਸੀ ਜੋ ਕਿ ਆਪਣੇ ਸਮਧੀ ਸ਼ਿਵ ਵਿਸ਼ਵਕਰਮਾ ਦੇ ਘਰ ਪੂਜਾ 'ਚ ਸ਼ਾਮਲ ਹੋਣ ਆਏ ਸੀ। ਜਾਣਕਾਰੀ ਮੁਤਾਬਕ ਦੇਰ ਰਾਤੀ ਲਗਭਗ 2 ਵਜੇ ਗੋਲੀ ਦੀ ਆਵਾਜ਼ ਸੁਣ ਕੇ ਪਰਿਵਾਰ ਦੇ ਲੋਕ ਉਠੇ ਤਾਂ ਦੋਹੇਂ ਵਿਅਕਤੀ ਮ੍ਰਿਤ ਹਾਲਤ 'ਚ ਪਾਏ ਗਏ। ਘਟਨਾ ਦੇ ਪਿੱਛੇ ਦਾ ਕਾਰਨ ਕੀ ਹੈ, ਇਸ ਬਾਰੇ 'ਚ ਪਰਿਵਾਰ ਦੇ ਲੋਕ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ।