''ਕ੍ਰਿਪਟੋਕਰੰਸੀ'' ਦੀ ਧੋਖਾਧੜੀ ਦਾ ਸ਼ਿਕਾਰ ਹੋਏ ਦੋ ਲੋਕ, ਗੁਆ ਦਿੱਤੇ 16.4 ਲੱਖ ਰੁਪਏ

Thursday, Oct 17, 2024 - 12:36 PM (IST)

ਠਾਣੇ : ਠਾਣੇ ਪੁਲਸ ਨੇ 'ਕ੍ਰਿਪਟੋਕਰੰਸੀ' 'ਚ ਨਿਵੇਸ਼ 'ਤੇ ਜ਼ਿਆਦਾ ਮੁਨਾਫੇ ਦੇ ਨਾਲ-ਨਾਲ ਰਿਫੰਡ ਦਾ ਵਾਅਦਾ ਕਰਕੇ 71 ਸਾਲਾ ਵਿਅਕਤੀ ਅਤੇ ਉਸ ਦੇ ਦੋਸਤ ਨਾਲ 16.48 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ 10 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਮੁਲਜ਼ਮਾਂ ਨੇ ਆਪਣੇ ਆਪ ਨੂੰ 'ਕ੍ਰਿਪਟੋਕਰੰਸੀ' ਦਾ ਕਾਰੋਬਾਰ ਕਰਨ ਵਾਲੀ ਕੰਪਨੀ ਦੇ ਨੁਮਾਇੰਦੇ ਦੱਸਿਆ, ਜਿਸ ਦੇ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਮੁੰਬਰਾ ਅਤੇ ਡੋਂਬੀਵਾਲੀ ਖੇਤਰਾਂ ਵਿੱਚ ਦਫ਼ਤਰ ਹਨ। 

ਇਹ ਵੀ ਪੜ੍ਹੋ - ਬੰਦ ਹੋ ਸਕਦੀਆਂ ਨੇ ਮੁਫ਼ਤ ਸਰਕਾਰੀ ਸਕੀਮਾਂ, ਪੜ੍ਹੋ ਕੀ ਹੈ ਪੂਰੀ ਖ਼ਬਰ

ਮੁੰਬਰਾ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸਾਲ ਮਾਰਚ ਵਿੱਚ ਮੁਲਜ਼ਮਾਂ ਨੇ ਇੱਕ ਬਜ਼ੁਰਗ ਵਿਅਕਤੀ ਅਤੇ ਉਸ ਦੇ ਦੋਸਤ, ਵਾਸੀ ਚੇਂਬੂਰ, ਮੁੰਬਈ ਨੂੰ 'ਕ੍ਰਿਪਟੋਕਰੰਸੀ' ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਤੋਂ ਕੁੱਲ 16,48,405 ਰੁਪਏ ਲਏ। ਬਾਅਦ ਵਿੱਚ ਪੀੜਤਾਂ ਨੂੰ ਮੁਨਾਫ਼ਾ ਕਮਾਉਣ ਤੋਂ ਬਾਅਦ ਨਾ ਤਾਂ ਪੈਸੇ ਵਾਪਿਸ ਮਿਲੇ ਅਤੇ ਨਾ ਹੀ ਉਨ੍ਹਾਂ ਨੂੰ ਨਿਵੇਸ਼ ਕੀਤੀ ਅਸਲ ਰਕਮ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਅਧਿਕਾਰੀ ਨੇ ਦੱਸਿਆ ਕਿ ਧੋਖਾਧੜੀ ਅਤੇ ਅਪਰਾਧਿਕ ਵਿਸ਼ਵਾਸ ਦੀ ਉਲੰਘਣਾ ਦੇ ਸੰਬੰਧਤ ਕਾਨੂੰਨੀ ਧਾਰਾਵਾਂ ਦੇ ਤਹਿਤ ਬੁੱਧਵਾਰ ਨੂੰ 10 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਸਾਰੇ ਦੋਸ਼ੀ ਠਾਣੇ ਅਤੇ ਉੱਤਰ ਪ੍ਰਦੇਸ਼ ਦੇ ਦਿਵਾ ਅਤੇ ਡੋਂਬੀਵਾਲੀ ਦੇ ਨਿਵਾਸੀ ਹਨ।

ਇਹ ਵੀ ਪੜ੍ਹੋ - 'ਆਪ' ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਬਿਜਲੀ ਕੁਨੈਕਸ਼ਨ ਲਈ ਨਹੀਂ ਲੈਣੀ ਪਵੇਗੀ NOC

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News