ਹਿਮਾਚਲ ਪ੍ਰਦੇਸ਼ ''ਚ ਬਲੈਕ ਫੰਗਸ ਨਾਲ 2 ਹੋਰ ਮਰੀਜ਼ਾਂ ਦੀ ਮੌਤ, ਹੁਣ ਤੱਕ 7 ਲੋਕਾਂ ਨੇ ਗੁਆਈ ਜਾਨ

06/19/2021 5:27:04 PM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਸ਼ਨੀਵਾਰ ਨੂੰ 2 ਹੋਰ ਬਲੈਕ ਫੰਗਸ ਦੇ ਮਰੀਜ਼ਾਂ ਨੇ ਦਮ ਤੋੜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ, ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਹਸਪਤਾਲ (ਆਈ.ਜੀ.ਐੱਮ.ਸੀ.) 'ਚ 2 ਮਰੀਜ਼ਾਂ ਦੀ ਮੌਤ ਹੋਈ ਹੈ। ਆਈ.ਜੀ.ਐੱਮ.ਸੀ. ਦੇ ਸੀਨੀਅਰ ਮੁੱਖ ਸੁਪਰਡੈਂਟ ਡਾ. ਜਨਕ ਰਾਜ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਲੈਕ ਫੰਗਸ ਨਾਲ ਪੀੜਤ 2 ਮਰੀਜ਼ਾਂ ਦੀ ਮੌਤ ਹੋਈ ਹੈ।

ਸ਼ਿਮਲਾ ਦੇ ਲੱਕੜ ਬਜ਼ਾਰ ਦੀ ਰਹਿਣ ਵਾਲੀ ਜਨਾਨੀ ਅਤੇ ਹਮੀਰਪੁਰ ਦੇ ਵਿਅਕਤੀ ਨੇ ਦਮ ਤੋੜਿਆ ਹੈ। ਹੁਣ ਤੱਕ ਬਲੈਕ ਫੰਗਸ ਦੇ ਆਈ.ਜੀ.ਐੱਮ.ਸੀ. 'ਚ 5 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। ਕਾਂਗੜਾ ਦੇ ਟਾਂਡਾ 'ਚ ਵੀ 2 ਲੋਕਾਂ ਦੀ ਮੌਤ ਹੋਈ ਸੀ। ਇਸ ਕਾਰਨ ਪ੍ਰਦੇਸ਼ 'ਚ 7 ਲੋਕਾਂ ਨੇ ਜਾਨ ਗੁਆਈ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ 28 ਮਈ ਨੂੰ ਹਮੀਰਪੁਰ ਅਤੇ ਸੋਲਨ ਦੇ 2 ਮਰੀਜ਼ਾਂ ਨੇ ਆਈ.ਜੀ.ਐੱਮ.ਸੀ. ਹਸਪਤਾਲ 'ਚ ਦਮ ਤੋੜਿਆ ਸੀ।


DIsha

Content Editor

Related News