ਹਰ 3 ’ਚੋਂ 2 ਪਰਿਵਾਰ ਇਸ ਦੀਵਾਲੀ ’ਤੇ ਨਹੀਂ ਚਲਾਉਣਗੇ ਪਟਾਕੇ

Wednesday, Nov 03, 2021 - 09:54 AM (IST)

ਹਰ 3 ’ਚੋਂ 2 ਪਰਿਵਾਰ ਇਸ ਦੀਵਾਲੀ ’ਤੇ ਨਹੀਂ ਚਲਾਉਣਗੇ ਪਟਾਕੇ

ਨਵੀਂ ਦਿੱਲੀ (ਭਾਸ਼ਾ)- ਵਧਦੇ ਪ੍ਰਦੂਸ਼ਣ ਅਤੇ ਸਰਕਾਰ ਵਲੋਂ ਲਾਈ ਗਈ ਪਾਬੰਦੀ ਕਾਰਨ ਬਜ਼ਾਰ ਵਿਚ ਪਟਾਕੇ ਨਾ ਮਿਲਣ ਸਮੇਤ ਕਈ ਕਾਰਨਾਂ ਕਰ ਕੇ ਇਸ ਵਾਰ ਦੀਵਾਲੀ ’ਤੇ ਹਰੇਕ 3 ’ਚੋਂ 2 ਪਰਿਵਾਰਾਂਦੀ ਪਟਾਕੇ ਚਲਾਉਣ ਦੀ ਕੋਈ ਯੋਜਨਾ ਨਹੀਂ ਹੈ। ਇਕ ਭਾਈਚਾਰਕ ਸੋਸ਼ਲ ਮੀਡੀਆ ਮੰਚ ਵਲੋਂ ਕਰਵਾਏ ਗਏ ਸਰਵੇਖਣ ਵਿਚ ਇਹ ਸਿੱਟਾ ਨਿਕਲਿਆ ਹੈ। ਸਰਵੇਖਣ ਤੋਂ ਪਤਾ ਲੱਗਾ ਹੈ ਕਿ ਲਗਭਗ 42 ਫੀਸਦੀ ਪਰਿਵਾਰ ਪਟਾਕੇ ਚਲਾਉਣ ’ਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਪਾਬੰਦੀ ਦੇ ਪੱਖ ’ਚ ਹਨ, ਜਦੋਂ ਕਿ 53 ਫੀਸਦੀ ਪਰਿਵਾਰਾਂ ਨੇ ਕਿਹਾ ਹੈ ਕਿ ਉਹ ਕਿਸੇ ਵੀ ਪਾਬੰਦੀ ਦਾ ਸਮਰਥਨ ਨਹੀਂ ਕਰਦੇ। 

ਇਹ ਵੀ ਪੜ੍ਹੋ : 18 ਨਵੰਬਰ ਨੂੰ ਦਿੱਲੀ ਸਰਕਾਰ ਦੇ ਸਾਹਮਣੇ ਪੇਸ਼ ਹੋਵੇਗਾ ਫੇਸਬੁੱਕ ਇੰਡੀਆ, ਜਾਣੋ ਵਜ੍ਹਾ

ਕਈ ਪਰਿਵਾਰ ਪਟਾਕੇ ਨਹੀਂ ਚਲਾਉਣਾ ਚਾਹੁੰਦੇ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਪਟਾਕੇ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ ਅਤੇ ਕਈ ਲੋਕ ਇਸ ਨੂੰ ਫਜ਼ੂਲਖਰਚੀ ਮੰਨਦੇ ਹਨ। ਸਰਵੇਖਣ ਭਾਰਤ ਦੇ 371 ਜ਼ਿਲ੍ਹਿਆਂ ਦੇ 28 ਹਜ਼ਾਰ ਨਾਗਰਿਕਾਂ ਦੀਆਂ ਪ੍ਰਤੀਕਿਰਿਆਵਾਂ ’ਤੇ ਆਧਾਰਤ ਹੈ। ਇਸ ਤੋਂ ਇਲਾਵਾ ਕਈ ਪਰਿਵਾਰਾਂਨੇ ਇਸ ਸਾਲ ਕੋਵਿਡ ਕਾਰਨ ਪਰਿਵਾਰ ਦੇ ਕਿਸੇ ਮੈਂਬਰ ਨੂੰ ਗੁਆ ਦਿੱਤਾ ਹੈ ਜਾਂ ਪਰਿਵਾਰ ਦਾ ਕੋਈ ਮੈਂਬਰ ਹਾਲੇ ਵੀ ਕੋਰੋਨਾ ਮਹਾਮਾਰੀ ਜਾਂ ਹੋਰ ਬੀਮਾਰੀਆਂ ਨਾਲ ਜੂਝ ਰਿਹਾ ਹੈ। ਅਜਿਹੇ ਵੇਲੇ ਇਹ ਪਰਿਵਾਰ ਵੀ ਜਸ਼ਨ ਨਹੀਂ ਮਨਾਉਣਗੇ। ਇਸ ਤੋਂ ਇਲਾਵਾ ਕੋਈ ਲੋਕ ਆਪਣੀ ਰੋਜ਼ੀ-ਰੋਟੀ ਗੁਆਉਣ ਕਾਰਨ ਮਾਲੀ ਸੰਕਟ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ : ਛਾਤੀ ਦੇ ਆਰ-ਪਾਰ ਹੋਏ 40 ਫੁੱਟ ਦੇ ਸਰੀਏ, 5 ਘੰਟੇ ਚਲੇ ਆਪਰੇਸ਼ਨ ਤੋਂ ਬਾਅਦ ਇੰਝ ਬਚੀ ਜਾਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News