ਸਪਾਈਸਜੈੱਟ ਦੇ ਦੋ ਹੋਰ ਪਾਇਲਟਾਂ ਦੇ ਲਾਇਸੈਂਸ ਇਕ ਸਾਲ ਲਈ ਰੱਦ

Wednesday, Jul 31, 2019 - 10:29 PM (IST)

ਸਪਾਈਸਜੈੱਟ ਦੇ ਦੋ ਹੋਰ ਪਾਇਲਟਾਂ ਦੇ ਲਾਇਸੈਂਸ ਇਕ ਸਾਲ ਲਈ ਰੱਦ

ਨਵੀਂ ਦਿੱਲੀ— ਸ਼ਹਿਰੀ ਹਵਾਬਾਜ਼ੀ ਜਨਰਲ ਡਾਇਰੈਕਟਰ ਨੇ ਉਲੰਘਣਾਂ ਨੂੰ ਲੈ ਕੇ ਵੱਡਾ ਕਦਮ ਚੁੱਕਦੇ ਹੋਏ ਸਪਾਈਸਜੈੱਟ ਦੇ ਦੋ ਹੋਰ ਪਾਇਲਟਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਸੂਰਤ ਹਵਾਈ ਅੱਡੇ 'ਤੇ ਜਹਾਜ਼ ਦੇ ਹਵਾਈ ਪੱਟੀ ਤੋਂ ਬਾਹਰ ਤਿਲਕ ਜਾਣ ਦੇ ਮਾਮਲੇ 'ਚ ਇਹ ਕਾਰਵਾਈ ਕੀਤੀ ਗਈ ਹੈ।
ਸੂਰਤ ਹਵਾਈ ਅੱਡੇ 'ਤੇ 30 ਜੂਨ ਨੂੰ ਭੋਪਾਲ ਤੋਂ ਆ ਰਹੇ ਇਕ ਕਿਊ 400 ਜਹਾਜ਼ ਹਵਾਈ ਪੱਟੀ ਦੇ ਅੱਗੇ ਨਿਕਲ ਗਿਆ ਸੀ। ਇਹ ਦੋ ਦਿਨਾਂ 'ਚ ਦੂਜਾ ਮੌਕਾ ਹੈ ਜਦਕਿ ਰੈਗੂਲੇਟਰ ਨੇ ਸਪਾਈਸਜਜੈੱਟ ਦੇ ਪਾਇਲਟਾਂ ਖਿਲਾਫ ਕਾਰਵਾਈ ਕੀਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੋ ਪਾਇਲਟ ਰੋਹਨ ਸ਼੍ਰੀਮੂਲਾ ਨਾਥਨ ਤੇ ਕੰਵਲਜੀਤ ਸਿੰਘ ਦਾ ਉਡਾਣ ਲਾਇਸੈਂਸ ਇਕ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਇਕ ਅਧਿਕਾਰੀ ਨੇ ਕਿਹਾ ਕਿ ਡੀ.ਜੀ.ਸੀ.ਏ. ਨੇ ਜਾਂਚ 'ਚ ਪਾਇਆ ਕਿ ਏਅਰਲਾਈਨ ਦੇ ਕਰੂ ਮੈਂਬਰ ਸਪੀਡ ਨੂੰ ਲੈ ਕੇ ਸਹੀ ਰੂਖ ਨਹੀਂ ਅਪਣਾਉਂਦੇ ਜਿਸ ਕਾਰਨ ਜਹਾਜ਼ ਰਨਵੇ ਤੋਂ ਅੱਗੇ ਨਿਕਲ ਜਾਂਦਾ ਹੈ। ਅਧਿਕਾਰੀ ਨੇ ਕਿਹਾ ਕਿ ਜਹਾਜ਼ ਪੱਟੀ ਤੋਂ ਅੱਗੇ ਉਤਰਿਆਂ ਜਿਥੇ ਰਨਵੇ ਸਿਰਫ 600 ਮੀਟਰ ਹੀ ਬਾਕੀ ਸੀ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਪਾਇਲਟਾਂ ਦਾ ਲਾਇਸੈਂਸ 30 ਜੂਨ ਤੋਂ ਪ੍ਰਭਾਵੀ ਹੈ। ਇਹ ਘਟਨਾ ਉਸੇ ਦਿਨ ਹੋਈ ਸੀ।


author

Inder Prajapati

Content Editor

Related News