ਸੁਪਰੀਮ ਕੋਰਟ ਨੂੰ ਮਿਲੇ ਦੋ ਨਵੇਂ ਜੱਜ, ਚੀਫ਼ ਜਸਟਿਸ ਚੰਦਰਚੂੜ ਨੇ ਚੁਕਾਈ ਸਹੁੰ
Monday, Feb 13, 2023 - 11:57 AM (IST)
ਨਵੀਂ ਦਿੱਲੀ- ਭਾਰਤ ਦੇ ਚੀਫ਼ ਜਸਟਿਸ (CJI) ਡੀ. ਵਾਈ. ਚੰਦਰਚੂੜ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਦੋ ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਜਿਸ ਨਾਲ ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ 34 ਹੋ ਗਈ ਹੈ। ਸੁਪਰੀਮ ਕੋਰਟ ਕੰਪਲੈਕਸ 'ਚ ਆਯੋਜਿਤ ਸਹੁੰ ਚੁੱਕ ਸਮਾਰੋਹ ਦੌਰਾਨ ਜਸਟਿਸ ਰਾਜੇਸ਼ ਬਿੰਦਲ ਅਤੇ ਜਸਟਿਸ ਅਰਵਿੰਦ ਕੁਮਾਰ ਨੂੰ ਸਹੁੰ ਚੁਕਾਈ ਗਈ। ਦੱਸ ਦੇਈਏ ਕਿ ਸੁਪਰੀਮ ਕੋਰਟ ਕਾਲੇਜੀਅਮ ਵਲੋਂ 31 ਜਨਵਰੀ ਨੂੰ ਸੁਪਰੀਮ ਕੋਰਟ ਦੇ ਜੱਜਾਂ ਦੇ ਰੂਪ ਵਿਚ ਤਰੱਕੀ ਲਈ ਉਨ੍ਹਾਂ ਦੇ ਨਾਵਾਂ ਦੀ ਸਿਫਾਰਿਸ਼ ਕੀਤੀ ਗਈ ਸੀ।
ਇਹ ਵੀ ਪੜ੍ਹੋ- ਸਿੰਗਾਪੁਰ ਤੋਂ ਟ੍ਰੇਨਿੰਗ ਲੈ ਕੇ ਪਰਤੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ, ਸਾਂਝੇ ਕੀਤੇ ਆਪਣੇ ਅਨੁਭਵ
ਦੋ ਜੱਜਾਂ ਦੀ ਨਿਯੁਕਤੀ ਨਾਲ ਸੁਪਰੀਮ ਕੋਰਟ 'ਚ ਜੱਜਾਂ ਦੀ ਕੁੱਲ ਗਿਣਤੀ ਵਧ ਕੇ 34 ਹੋ ਗਈ ਹੈ। ਸੁਪਰੀਮ ਕੋਰਟ ਦੇ ਜੱਜਾਂ ਵਜੋਂ ਤਰੱਕੀ ਹੋਣ ਤੋਂ ਪਹਿਲਾਂ ਜਸਟਿਸ ਬਿੰਦਲ ਇਲਾਹਾਬਾਦ ਹਾਈ ਕੋਰਟ ਦੇ ਮੁੱਖ ਜੱਜ ਸਨ, ਜਦਕਿ ਜਸਟਿਸ ਅਰਵਿੰਦ ਕੁਮਾਰ ਗੁਜਰਾਤ ਹਾਈ ਕੋਰਟ ਦੇ ਮੁੱਖ ਜੱਜ ਸਨ।
ਇਹ ਵੀ ਪੜ੍ਹੋ- ਪਿਓ ਨੇ ਪੁੱਤ ਦੇ ਬਚਪਨ ਦਾ ਸੁਫ਼ਨਾ ਕੀਤਾ ਪੂਰਾ; ਹੈਲੀਕਾਪਟਰ 'ਚ ਵਿਆਹ ਕੇ ਲਿਆਇਆ ਲਾੜੀ, ਖੜ੍ਹ-ਖੜ੍ਹ ਤੱਕਦੇ ਰਹੇ ਲੋਕ
16 ਅਪ੍ਰੈਲ 1961 ਨੂੰ ਜਨਮੇ ਜਸਟਿਸ ਬਿੰਦਲ ਨੇ 62 ਸਾਲ ਦੀ ਉਮਰ 'ਚ ਇਸ ਸਾਲ ਅਪ੍ਰੈਲ ਵਿਚ ਅਹੁਦਾ ਛੱਡਣਾ ਸੀ ਪਰ ਸੁਪਰੀਮ ਕੋਰਟ 'ਚ ਤਰੱਕੀ ਹੋਣ ਕਾਰਨ ਹੁਣ ਉਨ੍ਹਾਂ ਦੀ ਸੇਵਾ 'ਚ ਤਿੰਨ ਸਾਲ ਹੋਰ ਬਚੇ ਹਨ। ਜਸਟਿਸ ਕੁਮਾਰ ਦਾ ਜਨਮ 14 ਜੁਲਾਈ 1962 ਨੂੰ ਹੋਇਆ ਸੀ ਅਤੇ ਉਹ ਜੁਲਾਈ 2023 'ਚ 61 ਸਾਲ ਦੇ ਹੋ ਜਾਣਗੇ।ਦੱਸ ਦੇਈਏ ਕਿ ਹਾਈ ਕੋਰਟ ਦੇ ਜੱਜਾਂ ਦੀ ਸੇਵਾ ਮੁਕਤੀ ਦੀ ਉਮਰ 62 ਸਾਲ ਹੈ ਜਦੋਂ ਕਿ ਸੁਪਰੀਮ ਕੋਰਟ ਦੇ ਜੱਜ 65 ਸਾਲ ਦੀ ਉਮਰ 'ਚ ਸੇਵਾ ਮੁਕਤ ਹੁੰਦੇ ਹਨ।
ਇਹ ਵੀ ਪੜ੍ਹੋ- PM ਮੋਦੀ ਨੇ 'ਏਰੋ ਇੰਡੀਆ' ਦਾ ਕੀਤਾ ਉਦਘਾਟਨ, ਕਿਹਾ- ਅੱਜ ਭਾਰਤ ਤੇਜ਼ ਅਤੇ ਦੂਰ ਦੀ ਸੋਚਦਾ ਹੈ