'ਕੇਲੇ' ਨੂੰ ਲੈ ਕੇ 2 ਬਾਂਦਰਾਂ ਦੀ ਲੜਾਈ ਨੇ ਰੋਕ'ਤੀਆਂ ਰੇਲਗੱਡੀਆਂ
Sunday, Dec 08, 2024 - 10:02 PM (IST)
ਸਮਸਤੀਪੁਰ, (ਭਾਸ਼ਾ)- ਬਿਹਾਰ ਦੇ ਸਮਸਤੀਪੁਰ ਰੇਲਵੇ ਸਟੇਸ਼ਨ ’ਤੇ ਕੇਲੇ ਨੂੰ ਲੈ ਕੇ 2 ਬਾਂਦਰਾਂ ਦੀ ਲੜਾਈ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਹੋ ਗਈਆਂ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੂਰਬ-ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸਰਸਵਤੀ ਚੰਦਰ ਨੇ ਦੱਸਿਆ ਕਿ ਝਗੜੇ ਦੌਰਾਨ ਅਚਾਨਕ ਇਕ ਬਾਂਦਰ ਨੇ ਦੂਜੇ ’ਤੇ ਕੋਈ ਚੀਜ਼ ਸੁੱਟ ਦਿੱਤੀ। ਚੀਜ਼ ਓਵਰਹੈੱਡ ਤਾਰ ਨਾਲ ਜਾ ਟਕਰਾਈ ਅਤੇ ਬਿਜਲੀ ਦੀ ਲਾਈਨ ਟੁੱਟ ਗਈ। ਇਸ ਘਟਨਾ ਕਾਰਨ ਕੁਝ ਸਮੇਂ ਲਈ ਰੇਲ ਸੇਵਾਵਾਂ ਪ੍ਰਭਾਵਿਤ ਰਹੀਆਂ। ਉਨ੍ਹਾਂ ਕਿਹਾ ਕਿ ਬਾਅਦ ’ਚ ਰੇਲ ਕਰਮਚਾਰੀਆਂ ਨੇ ਇਸ ਨੂੰ ਠੀਕ ਕਰ ਦਿੱਤਾ ਅਤੇ ਰੇਲ ਸੇਵਾਵਾਂ ਬਹਾਲ ਕੀਤੀਆਂ ਗਈਆਂ।
ਇਹ ਵੀ ਪੜ੍ਹੋ- ਮੰਗਣੀ ਮਗਰੋਂ ਰੋਜ਼ ਸਹੁਰੇ ਘਰ ਆਉਣ ਲੱਗਾ ਜਵਾਈ, ਫਿਰ ਲਾੜੀ ਤੋਂ ਕਰਵਾਉਣ ਲੱਗਾ ਅਜਿਹਾ ਕੰਮ ਕਿ...