ਮੇਘਾਲਿਆ ''ਚ ਆਰਟ ਆਫ ਲਿਵਿੰਗ ਦੇ 2 ਮੈਂਬਰ ਗ੍ਰਿਫਤਾਰ

Thursday, Nov 23, 2017 - 10:38 AM (IST)

ਮੇਘਾਲਿਆ ''ਚ ਆਰਟ ਆਫ ਲਿਵਿੰਗ ਦੇ 2 ਮੈਂਬਰ ਗ੍ਰਿਫਤਾਰ

ਸ਼ਿਲਾਂਗ— ਮੇਘਾਲਿਆ ਪੁਲਸ ਨੇ ਬੰਗਲਾਦੇਸ਼ ਦੇ ਪਾਬੰਦੀਸ਼ੁਦਾ ਹਨੀਟ੍ਰੈਪ ਨੈਸ਼ਨਲ ਲਿਬਰੇਸ਼ਨ ਕਾਊਂਸਲ (ਐੱਚ. ਐੱਨ. ਐੱਲ. ਸੀ.) ਦੇ ਨੇਤਾਵਾਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਦੇ ਦੋਸ਼ 'ਚ ਆਰਟ ਆਫ ਲਿਵਿੰਗ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਆਰਟ ਆਫ ਲਿਵਿੰਗ ਦੇ ਮੈਂਬਰਾਂ ਖਾਰੋ ਪਾਰਿਯਾਤ ਅਤੇ ਸਮੀਰ ਜੌਲੀ ਨੂੰ ਕੱਲ ਭਾਰਤ-ਬੰਗਲਾਦੇਸ਼ ਦੀ ਸਰਹੱਦ 'ਤੇ ਇਕ ਜਾਂਚ ਚੌਕੀ ਕੋਲੋਂ ਗ੍ਰਿਫਤਾਰ ਕੀਤਾ ਗਿਆ। ਉਹ ਦੋਵੇਂ ਬੰਗਲਾਦੇਸ਼ ਜਾਣ ਦੀ ਤਾਕਤ 'ਚ ਸਨ। ਪੁਲਸ ਅਨੁਸਾਰ ਦੋਵਾਂ ਦੀ ਐੱਚ. ਐੱਨ. ਐੱਲ. ਸੀ. ਵਿਦਰੋਹੀਆਂ ਨਾਲ ਬੈਠਕ ਹੋਣ ਵਾਲੀ ਸੀ।


Related News