ਤੇਜ਼ ਰਫ਼ਤਾਰ ਦਾ ਕਹਿਰ, ਕਾਰ ਹਾਦਸੇ 'ਚ ਦੋ MBBS ਵਿਦਿਆਰਥੀਆਂ ਦੀ ਮੌਤ, 2 ਦੀ ਹਾਲਤ ਨਾਜ਼ੁਕ
Thursday, Mar 14, 2024 - 05:48 PM (IST)
ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਕਾਰ ਸਵਾਰ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਦੋਵੇਂ MBBS ਦੇ ਵਿਦਿਆਰਥੀ ਸਨ। ਦਰਅਸਲ ਬਰੇਲੀ ਜ਼ਿਲ੍ਹੇ ਦੇ ਫਤਿਹਗੰਜ ਪੱਛਮੀ ਖੇਤਰ ਵਿਚ ਡਿਵਾਈਡਰ ਨਾਲ ਟਕਰਾ ਕੇ ਕਾਰ ਪਲਟ ਗਈ, ਜਿਸ ਕਾਰਨ MBBS ਵਿਦਿਆਰਥੀਆਂ ਦੀ ਮੌਤ ਹੋ ਗਈ। ਹਾਦਸੇ ਵਿਚ ਦੋ ਨੌਜਵਾਨ ਜ਼ਖ਼ਮੀ ਵੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫ਼ਤਾਰ ਕਾਫੀ ਤੇਜ਼ ਸੀ।
ਇਹ ਵੀ ਪੜ੍ਹੋ- ਕਿਸਾਨ-ਮਜ਼ਦੂਰ ਮਹਾਪੰਚਾਇਤ: ਰਾਮਲੀਲਾ ਮੈਦਾਨ 'ਚ ਕਿਸਾਨਾਂ ਦਾ ਵੱਡਾ ਇਕੱਠ, ਕੇਂਦਰ ਸਰਕਾਰ ਖਿਲਾਫ਼ ਕੱਢੀ ਭੜਾਸ
ਪੁਲਸ ਸੂਤਰਾਂ ਮੁਤਾਬਕ ਇਹ ਹਾਦਸਾ ਬੁੱਧਵਾਰ ਦੇਰ ਰਾਤ ਵਾਪਰਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖ਼ਮੀਆਂ ਨੂੰ ਕਾਰ ਵਿਚੋਂ ਬਾਹਰ ਕੱਢਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਦਕਿ ਦੋ ਹੋਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਨਾਲ ਹੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਨਾ ਦੇ ਦਿੱਤੀ ਹੈ। ਫਤਿਹਗੰਜ (ਪੱਛਮੀ) ਦੇ ਥਾਣਾ ਮੁਖੀ ਧਨੰਜੈ ਕੁਮਾਰ ਪਾਂਡੇ ਨੇ ਕਿਹਾ ਕਿ ਹਾਦਸਾ ਬੁੱਧਵਾਰ ਰਾਤ ਨੂੰ ਵਾਪਰਿਆ। ਜਦੋਂ ਦੀਪਕ ਭਾਟੀ (23), ਰਾਹੁਲ ਸ਼੍ਰੀਵਾਸਤਵ (24), ਆਯੂਸ਼ ਪੋਰਵਾਲ (23) ਅਤੇ ਕ੍ਰਿਸ਼ਨ ਯਾਦਵ (22) ਪ੍ਰੀਖਿਆ ਦੇ ਕੇ ਪਰਤ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਕਾਰ ਦੇ ਡਰਾਈਵਰ ਨੇ ਲਖਨਊ-ਬਰੇਲੀ ਰੋਡ 'ਤੇ ਕੰਟਰੋਲ ਗੁਆ ਦਿੱਤਾ ਅਤੇ ਡਿਵਾਈਡਰ ਨਾਲ ਟਕਰਾਉਣ ਮਗਰੋਂ ਕਾਰ ਪਲਟ ਗਈ।
ਇਹ ਵੀ ਪੜ੍ਹੋ- ਕੌਣ ਹੋਣਗੇ ਦੋ ਨਵੇਂ ਚੋਣ ਕਮਿਸ਼ਨਰ, PM ਮੋਦੀ ਨਾਲ ਮੀਟਿੰਗ 'ਚ ਇਨ੍ਹਾਂ ਨਾਵਾਂ 'ਤੇ ਲੱਗੀ ਮੋਹਰ
ਪੁਲਸ ਸੂਤਰਾਂ ਨੇ ਦੱਸਿਆ ਕਿ ਹਾਦਸੇ ਵਿਚ ਦੀਪਕ ਅਤੇ ਰਾਹੁਲ ਦੀ ਮੌਤ ਹੋ ਗਈ। ਆਯੂਸ਼ ਅਤੇ ਕ੍ਰਿਸ਼ਨਾ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਚਾਰੋਂ MBBS ਦੇ ਵਿਦਿਆਰਥੀ ਸਨ ਅਤੇ ਜੋਤੀ ਕਾਲਜ ਤੋਂ ਪ੍ਰੀਖਿਆ ਦੇ ਕੇ ਪਰਤ ਰਹੇ ਸਨ। ਪੁਲਸ ਸੂਤਰਾਂ ਨੇ ਦੱਸਿਆ ਕਿ ਦੀਪਕ ਫਰੀਦਾਬਾਦ ਦਾ ਰਹਿਣ ਵਾਲਾ ਸੀ, ਰਾਹੁਲ ਬਿਹਾਰ ਦਾ ਰਹਿਣ ਵਾਲਾ ਸੀ। ਦੋਵੇਂ ਮ੍ਰਿਤਕ MBBS ਦੇ ਆਖ਼ਰੀ ਸਮੈਸਟਰ ਦੇ ਵਿਦਿਆਰਥੀ ਸਨ।
ਇਹ ਵੀ ਪੜ੍ਹੋ- ਗੁਆਂਢੀ ਕਾਂਸਟੇਬਲ ਨੇ ਅੱਧੀ ਰਾਤ ਨੂੰ ਦਰਵਾਜ਼ਾ ਖੜਕਾ ਕੇ ਔਰਤ ਤੋਂ ਮੰਗਿਆ ਨਿੰਬੂ, ਅਦਾਲਤ ਨੇ ਲਾਈ ਫਟਕਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8