ਹਿਮਾਚਲ ਪ੍ਰਦੇਸ਼ : 150 ਫੁੱਟ ਡੂੰਘੀ ਖੱਡ ''ਚ ਡਿੱਗੀ ਕਾਰ, 2 ਦੀ ਮੌਤ

Tuesday, May 02, 2023 - 11:45 AM (IST)

ਹਿਮਾਚਲ ਪ੍ਰਦੇਸ਼ : 150 ਫੁੱਟ ਡੂੰਘੀ ਖੱਡ ''ਚ ਡਿੱਗੀ ਕਾਰ, 2 ਦੀ ਮੌਤ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਰੋਪਾ ਰਹਿਲਾ ਨੇੜੇ ਇਕ ਕਾਰ 150 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ ਕਾਰ ਸਵਾਰ 2 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਬਜੌਰਾ-ਕਟੋਲਾ ਮਾਰਗ 'ਤੇ ਹੋਈ ਜਦੋਂ ਪਦਮ ਰਾਮ (32) ਅਤੇ ਭਾਰਤੀ ਫ਼ੌਜ ਦੇ ਕਰਮਚਾਰੀ ਰਮੇਸ਼ ਕੁਮਾਰ (40) ਐਤਵਾਰ ਦੇਰ ਰਾਤ ਆਪਣੇ ਘਰ ਰਹਿਲਾ ਜਾ ਰਹੇ ਸਨ।

ਪੁਲਸ ਨੇ ਕਿਹਾ ਕਿ ਇਕ ਰਾਹਗੀਰ ਨੇ ਸੋਮਵਾਰ ਨੂੰ ਕਾਰ ਨੂੰ ਖੱਡ 'ਚ ਦੇਖਿਆ ਅਤੇ ਬਾਹਰ 2 ਲਾਸ਼ਾਂ ਪਈਆਂ ਦੇਖੀਆਂ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਹੈ।


author

DIsha

Content Editor

Related News