ਪਾਣੀ ਵਾਲੇ ਟੋਏ ''ਚ ਡਿੱਗਣ ਨਾਲ ਦੋ ਮਾਸੂਮ ਬੱਚਿਆਂ ਦੀ ਮੌਤ...ਘਰ ''ਚ ਪੈ ਗਿਆ ਚੀਕ-ਚਿਹਾੜਾ

Tuesday, May 20, 2025 - 11:05 AM (IST)

ਪਾਣੀ ਵਾਲੇ ਟੋਏ ''ਚ ਡਿੱਗਣ ਨਾਲ ਦੋ ਮਾਸੂਮ ਬੱਚਿਆਂ ਦੀ ਮੌਤ...ਘਰ ''ਚ ਪੈ ਗਿਆ ਚੀਕ-ਚਿਹਾੜਾ

ਨੈਸ਼ਨਲ ਡੈਸਕ : ਬਿਹਾਰ ਦੇ ਸਾਰਨ ਜ਼ਿਲ੍ਹੇ 'ਚ ਉੱਤਰ ਪੂਰਬੀ ਰੇਲਵੇ ਦੇ ਛਪਰਾ-ਵਾਰਾਣਸੀ ਸੈਕਸ਼ਨ 'ਤੇ ਗੋਡਨਾ ਸਟੇਸ਼ਨ ਨੇੜੇ ਪਾਣੀ ਨਾਲ ਭਰੇ ਟੋਏ 'ਚ ਡੁੱਬਣ ਨਾਲ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਸ ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਰੋ-ਰੋ ਬੁਰਾ ਹਾਲ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਰੇਲਵੇ ਵੱਲੋਂ ਗੋਡਨਾ ਸਟੇਸ਼ਨ ਨੇੜੇ ਕਿਸੇ ਕੰਮ ਲਈ ਇੱਕ ਟੋਆ ਪੁੱਟਿਆ ਗਿਆ ਸੀ। ਕੰਮ ਖਤਮ ਹੋਣ ਤੋਂ ਬਾਅਦ ਵੀ ਇਸਨੂੰ ਬੰਦ ਨਹੀਂ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਾਇਕਾ ਬਸਤੀ ਦੇ ਵਸਨੀਕ ਚੰਦਨ ਕੁਮਾਰ ਦਾ ਪੁੱਤਰ ਅਨਿਰੁੱਧ ਕੁਮਾਰ (04) ਅਤੇ ਇੰਦਰਦੇਵ ਬਿੰਦ ਦਾ ਪੁੱਤਰ ਸੀਤੂ ਕੁਮਾਰ (06) ਖੇਡਦੇ ਸਮੇਂ ਟੋਏ ਵਿੱਚ ਡਿੱਗ ਪਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਭਾਲ ਕਰ ਰਹੇ ਸਨ।
ਤਲਾਸ਼ ਦੌਰਾਨ ਪਰਿਵਾਰਕ ਮੈਂਬਰਾਂ ਨੇ ਦੋਵਾਂ ਦੀਆਂ ਲਾਸ਼ਾਂ ਪਾਣੀ ਨਾਲ ਭਰੇ ਟੋਏ ਵਿੱਚ ਤੈਰਦੀਆਂ ਦੇਖੀਆਂ ਅਤੇ ਉਨ੍ਹਾਂ ਨੂੰ ਬਾਹਰ ਕੱਢ ਕੇ ਇਲਾਜ ਲਈ ਨਜ਼ਦੀਕੀ ਸਿਹਤ ਕੇਂਦਰ ਲੈ ਗਏ, ਜਿੱਥੇ ਡਾਕਟਰ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇੱਥੇ ਘਟਨਾ ਦੀ ਸੂਚਨਾ ਮਿਲਣ 'ਤੇ ਰਿਵਿਲਗੰਜ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ। ਇਸ ਮਾਮਲੇ 'ਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਾਪਤ ਅਰਜ਼ੀ 'ਤੇ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News