ਸ਼ਿਮਲਾ ''ਚ IGMC ਦੇ 2 ਸਿਹਤ ਕਰਮਚਾਰੀ ਕੋਰੋਨਾਵਾਇਰਸ ਦੇ ਸ਼ੱਕੀ

Saturday, Mar 28, 2020 - 03:14 PM (IST)

ਸ਼ਿਮਲਾ ''ਚ IGMC ਦੇ 2 ਸਿਹਤ ਕਰਮਚਾਰੀ ਕੋਰੋਨਾਵਾਇਰਸ ਦੇ ਸ਼ੱਕੀ

ਸ਼ਿਮਲਾ-ਹਿਮਾਚਲ ਦੇ ਸ਼ਿਮਲਾ ਜ਼ਿਲੇ 'ਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਲੱਗੇ ਦੋ ਹੈਲਥ ਵਰਕਰ ਹੁਣ ਕੋਰੋਨਾ ਦੀ ਲਪੇਟ 'ਚ ਆ ਗਏ ਹਨ ਹਾਲਾਂਕਿ ਦੋਵੇਂ ਹੀ ਵਰਕਰ ਹੁਣ ਤੱਕ ਸ਼ੱਕੀ ਹਨ। ਦੋਵਾਂ ਨੂੰ ਆਈਸੋਲੇਸ਼ਨ ਲਈ ਦੀਨਦਿਆਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਰਕਰ ਸੂਬੇ ਦੇ ਸਭ ਤੋਂ ਵੱਡੇ ਹਸਪਤਾਲ ਆਈ.ਜੀ.ਐੱਮ.ਸੀ 'ਚ ਕੰਮ ਕਰਦੇ ਹਨ। ਦੋਵਾਂ ਹੀ ਵਰਕਰਾਂ ਦੀ ਰਿਪੋਰਟ ਜਾਂਚ ਲਈ ਭੇਜ ਦਿੱਤੀ ਗਈ ਹੈ। ਡੀ.ਡੀ.ਯੂ ਐੱਮ.ਐੱਸ ਲਾਕੇਂਦਰ ਸ਼ਰਮਾ ਨੇ ਦੱਸਿਆ ਕਿ ਦੋਵਾਂ ਦੀ ਰਿਪੋਰਟ ਅੱਜ ਸ਼ਾਮ ਤੱਕ ਆਉਣ ਦੀ ਸੰਭਾਵਨਾ  ਹੈ। 

ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 873 ਹੋ ਗਈ ਹੈ ਜਦਕਿ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਿਮਾਚਲ 'ਚ ਕੋਰੋਨਵਾਇਰਸ ਦੇ 3 ਮਾਮਲੇ ਪਾਜ਼ੀਟਿਵ ਹਨ ਜਦਕਿ 1 ਮੌਤ ਹੋ ਚੁੱਕੀ ਹੈ। 

ਇਹ ਵੀ ਪੜ੍ਹੋ: ਹਿਮਾਚਲ 'ਚ 32 ਸਾਲਾਂ ਸਖਸ਼ ਨੇ ਜਿੱਤੀ ਕੋਰੋਨਾ ਵਿਰੁੱਧ ਜੰਗ, ਹੋਇਆ ਸਿਹਤਮੰਦ


author

Iqbalkaur

Content Editor

Related News