ਨਹਿਰ ''ਚ ਡੁੱਬਣ ਕਾਰਨ ਦੋ ਲੜਕੀਆਂ ਦੀ ਮੌਤ

Thursday, Aug 22, 2024 - 10:20 PM (IST)

ਨਹਿਰ ''ਚ ਡੁੱਬਣ ਕਾਰਨ ਦੋ ਲੜਕੀਆਂ ਦੀ ਮੌਤ

ਮਹਾਰਾਜਾਗੰਜ : ਉੱਤਰ ਪ੍ਰਦੇਸ਼ ਦੇ ਮਹਾਰਾਜਾਗੰਜ ਜ਼ਿਲ੍ਹੇ ਵਿਚ ਵੀਰਵਾਰ ਨੂੰ ਨਹਿਰ ਵਿਚ ਨਹਾਉਣ ਦੌਰਾਨ ਡੁੱਬਣ ਕਾਰਨ ਦੋ ਲੜਕੀਆਂ ਦੀ ਮੌਤ ਹੋ ਗਈ, ਜਦ ਕਿ ਉਨ੍ਹਾਂ ਦੇ ਨਾਲ ਮੌਜੂਦ ਤੀਜੀ ਲੜਕੀ ਨੂੰ ਬਚਾ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਰੰਦਰਪੁਰ ਦੇ ਥਾਣਾ ਇੰਚਾਰਜ ਸੁਨੀਲ ਵਰਮਾ ਨੇ ਕਿਹਾ ਕਿ ਇਹ ਘਟਨਾ ਉਸ ਵੇਲੇ ਹੋਈ ਜਦੋਂ ਤਿੰਨ ਲੜਕੀਆਂ ਨਹਿਰ ਵਿਚ ਨਹਾਉਣ ਲਈ ਉਤਰ ਗਈਆਂ ਤੇ ਗਹਿਰਾਈ ਵਾਲੇ ਹਿੱਸੇ ਵਿਚ ਡੁੱਬਣ ਲੱਗੀਆਂ। ਉਨ੍ਹਾਂ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਇਕ ਲੜਕੀ ਨੂੰ ਬਚਾਉਣ ਵਿਚ ਸਫਲਤਾ ਹਾਸਲ ਕਰ ਲਈ, ਜਿਸ ਨੂੰ ਬਾਅਦ ਵਿਚ ਇਲਾਜ ਦੇ ਲਈ ਲਕਸ਼ਮੀਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਭੇਜਿਆ ਗਿਆ। ਥਾਣਾ ਇੰਚਾਰਜ ਨੇ ਕਿਹਾ ਕਿ ਦੋ ਲੜਕੀਆਂ ਜਿਨ੍ਹਾਂ ਦੀ ਪਛਾਣ ਅੰਸ਼ਿਕਾ (11) ਤੇ ਰੂਬੀ (12) ਦੇ ਰੂਪ ਵਿਚ ਹੋਈ ਹੈ, ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਸ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


author

Baljit Singh

Content Editor

Related News