ਮੁੰਬਈ ਦੀ ਲੋਕਲ ਟਰੇਨ ''ਚ ਮਿਲਿਆ 2 ਫੁੱਟ ਲੰਮਾ ਸੱਪ

Friday, Aug 10, 2018 - 10:50 PM (IST)

ਮੁੰਬਈ ਦੀ ਲੋਕਲ ਟਰੇਨ ''ਚ ਮਿਲਿਆ 2 ਫੁੱਟ ਲੰਮਾ ਸੱਪ

ਮੁੰਬਈ— ਮੁੰਬਈ ਲੋਕਲ ਟਰੇਨ ਜੀਵਨ ਰੇਖਾ ਕਹੀ ਜਾਂਦੀ ਹੈ। ਇਸ ਵਿਚ ਰੋਜ਼ਾਨਾ ਲੱਖਾਂ ਲੋਕ ਸਫਰ ਕਰਦੇ ਹਨ। ਇਨ੍ਹੀਂ ਦਿਨੀਂ ਮੁੰਬਈ ਦੀ ਇਕ ਲੋਕਲ ਟਰੇਨ ਵਿਚ ਸੱਪ ਮਿਲਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮੁੰਬਈ ਦੀ ਜਿਸ ਲੋਕਲ ਟਰੇਨ ਵਿਚ ਇਹ ਘਟਨਾ ਵਾਪਰੀ, ਉਹ ਟਿਟਵਾਲਾ ਤੋਂ ਸੀ. ਐੱਸ. ਟੀ. (ਛਤਰਪਤੀ ਸ਼ਿਵਾਜੀ ਟਰਮੀਨਲ) ਵੱਲ ਜਾ ਰਹੀ ਸੀ। ਲੋਕਾਂ ਨੂੰ ਅਚਾਨਕ ਸੱਪ ਨਜ਼ਰ ਆਇਆ। ਇਹ ਸੱਪ ਹਰੇ ਰੰਗ ਦਾ ਸੀ ਅਤੇ ਇਸ ਦੀ ਲੰਬਾਈ ਲਗਭਗ 2 ਫੁੱਟ ਸੀ। ਇਹ ਪੱਖੇ ਨਾਲ ਲਟਕਿਆ ਹੋਇਆ ਸੀ। ਜਦੋਂ ਲੋਕਾਂ ਨੇ ਸੱਪ ਦੇਖਿਆ ਤਾਂ ਟਰੇਨ 'ਚ ਭਾਜੜ ਮਚ ਗਈ। ਹੰਗਾਮੇ ਕਾਰਨ ਲੋਕਲ ਟਰੇਨ ਦੇ ਡੱਬੇ ਨੂੰ ਮੁੰਬਈ ਦੇ ਠਾਣੇ ਸਟੇਸ਼ਨ 'ਤੇ ਖਾਲੀ ਕਰਵਾਇਆ ਗਿਆ। ਉਸ ਤੋਂ ਬਾਅਦ ਟਰੇਨ ਆਪਣੀ ਮੰਜ਼ਿਲ ਵੱਲ ਰਵਾਨਾ ਹੋਈ।


Related News