ਮੌਤ ਦੇ ਮੂੰਹ 'ਚ ਲੈ ਗਿਆ ਗੂਗਲ ਮੈਪ, 2 ਡਾਕਟਰਾਂ ਦੀ ਹੋਈ ਦਰਦਨਾਕ ਮੌਤ

Monday, Oct 02, 2023 - 12:48 PM (IST)

ਮੌਤ ਦੇ ਮੂੰਹ 'ਚ ਲੈ ਗਿਆ ਗੂਗਲ ਮੈਪ, 2 ਡਾਕਟਰਾਂ ਦੀ ਹੋਈ ਦਰਦਨਾਕ ਮੌਤ

ਕੋਚੀ (ਭਾਸ਼ਾ)- ਕੇਰਲ 'ਚ ਕੋਚੀ ਨੇੜੇ ਗੋਥੁਰੂਥ 'ਚ ਪੇਰਿਆਰ ਨਦੀ 'ਚ ਇਕ ਕਾਰ ਦੇ ਡਿੱਗਣ ਨਾਲ ਸ਼ਨੀਵਾਰ ਦੇਰ ਰਾਤ ਕਾਰ ਸਵਾਰ 2 ਡਾਕਟਰਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਦਵੈਤ (29) ਅਤੇ ਅਜਮਲ (29) ਜ਼ਿਲ੍ਹੇ ਦੇ ਇਕ ਨਿੱਜੀ ਹਸਪਤਾਲ 'ਚ ਤਾਇਨਾਤ ਸਨ। ਦੇਰ ਰਾਤ 12.30 ਵਜੇ ਹੋਏ ਹਾਦਸੇ 'ਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਨਾਲ ਯਾਤਰਾ ਕਰ ਰਹੇ ਤਿੰਨ ਹੋਰ ਲੋਕ ਹਾਦਸੇ 'ਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦਾ ਕੋਲ ਦੇ ਹਸਪਤਾਲ 'ਚ ਇਲਾਜ ਕੀਤਾ ਗਿਆ।

ਇਹ ਵੀ ਪੜ੍ਹੋ : ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਇਕ ਹੀ ਪਰਿਵਾਰ ਦੇ 6 ਜੀਆਂ ਦਾ ਕਤਲ

ਪੁਲਸ ਨੇ ਕਿਹਾ ਕਿ ਪ੍ਰਤੀਤ ਹੁੰਦਾ ਹੈ ਕਿ ਕਾਰ ਡਰਾਈਵਰ ਗੂਗਲ ਮੈਪ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਸ ਖੇਤਰ 'ਚ ਪਹੁੰਚਿਆ ਸੀ। ਉਨ੍ਹਾਂ ਕਿਹਾ,''ਭਾਰੀ ਮੀਂਹ ਕਾਰਨ ਉਸ ਸਮੇਂ ਦ੍ਰਿਸ਼ਤਾ ਕਾਫ਼ੀ ਘੱਟ ਸੀ। ਉਹ ਗੂਗਲ ਮੈਪ ਦੇ ਦੱਸੇ ਰਸਤੇ 'ਤੇ ਜਾ ਰਹੇ ਸਨ ਪਰ ਲੱਗਦਾ ਹੈ ਕਿ ਮੈਪ 'ਚ ਦੱਸੇ ਗਏ ਖੱਬੇ ਮੋੜ ਦੇ ਸਥਾਨ 'ਤੇ ਉਹ ਗਲਤੀ ਨਾਲ ਅੱਗੇ ਵਧ ਗਏ ਅਤੇ ਨਦੀ 'ਚ ਡਿੱਗ ਗਏ।'' ਸਥਾਨਕ ਲੋਕ ਇਨ੍ਹਾਂ ਨੂੰ ਬਚਾਉਣ ਲਈ ਪਹੁੰਚੇ ਅਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਸੇਵਾ ਅਤੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਇਕ ਸਥਾਨਕ ਵਾਸੀ ਨੇ ਮੀਡੀਆ ਨੂੰ ਦੱਸਿਆ ਕਿ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਕੱਢਿਆ ਗਿਆ। ਗੋਤਾਖੋਰਾਂ ਦੀ ਟੀਮ ਨੂੰ ਡਾਕਟਰਾਂ ਦੀਆਂ ਲਾਸ਼ਾਂ ਨੂੰ ਕੱਢਣ ਦੇ ਕੰਮ 'ਚ ਲਗਾਇਆ ਗਿਆ। ਜ਼ਖ਼ਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News