2023 ਦੌਰਾਨ ਕਸ਼ਮੀਰ ''ਚ ਆਏ 2 ਕਰੋੜ ਸੈਲਾਨੀ, ਇਹ ਸੁਰੱਖਿਆ ''ਚ ਸੁਧਾਰ ਦਾ ਸਬੂਤ : ਜਿਤੇਂਦਰ ਸਿੰਘ

Sunday, Dec 24, 2023 - 11:59 AM (IST)

ਜੰਮੂ (ਭਾਸ਼ਾ)- ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਸਾਲ ਕਸ਼ਮੀਰ 'ਚ 2 ਕਰੋੜ ਸੈਲਾਨੀ ਆਏ, ਜੋ ਘਾਟੀ 'ਚ ਬਿਹਤਰ ਸੁਰੱਖਿਆ ਸਥਿਤੀ ਦਾ ਸੰਕੇਤ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਏਜੰਸੀਆਂ ਅੱਤਵਾਦੀ ਗਤੀਵਿਧੀਆਂ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਚੁੱਕ ਰਹੀਆਂ ਹਨ। ਕਠੂਆ ਜ਼ਿਲ੍ਹੇ 'ਚ ਇਕ ਪ੍ਰੋਗਰਾਮ ਤੋਂ ਵੱਖ ਪੱਤਰਕਾਰਾਂ ਨਾਲ ਗੱਲਬਾਤ 'ਚ ਉਨ੍ਹਾਂ ਕਿਾ ਕਿ ਇਹ ਕਹਿਣਾ ਸਹੀ ਨਹੀਂ ਹੈ ਕਿ ਸੁਰੱਖਿਆ ਸਥਿਤੀ ਵਿਗੜ ਰਹੀ ਹੈ। ਪੁੰਛ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਵੀਰਵਾਰ ਨੂੰ ਫ਼ੌਜ ਦੇ 2 ਵਾਹਨਾਂ ਨੂੰ ਸ਼ਿਕਾਰ ਬਣਾ ਕੇ ਹਮਲਾ ਕੀਤਾ ਸੀ, ਜਿਸ 'ਚ 5 ਫ਼ੌਜੀ ਸ਼ਹੀਦ ਹੋ ਗਏ ਅਤੇ 2 ਹੋਰ ਜ਼ਖ਼ਮੀ ਹੋ ਗਏ। 

ਇਹ ਵੀ ਪੜ੍ਹੋ : ਸੰਸਦ ਸੁਰੱਖਿਆ ਕੁਤਾਹੀ ਮਾਮਲਾ : ਮੁਲਜ਼ਮ ਮਹੇਸ਼ ਕੁਮਾਵਤ ਦੀ ਪੁਲਸ ਹਿਰਾਸਤ 5 ਜਨਵਰੀ ਤੱਕ ਵਧੀ

ਇਸ ਬਾਰੇ ਪੁੱਛੇ ਜਾਣ 'ਤੇ ਜਿਤੇਂਦਰ ਸਿੰਘ ਨੇ ਕਿਹਾ,''ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਨਜ਼ਰਅੰਦਾਜ ਨਹੀਂ ਕਰ ਸਕਦੇ ਅਤੇ ਸੰਬੰਧਤ ਏਜੰਸੀਆਂ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਜ਼ਰੂਰੀ ਕਦਮ ਚੁੱਕ ਰਹੀਆਂ ਹਨ।'' ਮੰਤਰੀ ਨੇ ਕਿਹਾ,''ਇਸ ਸਾਲ ਲਗਭਗ 2 ਕਰੋੜ ਸੈਲਾਨੀ ਕਸ਼ਮੀਰ ਆਏ, ਇਹ ਗਿਣਤੀ ਘਾਟੀ 'ਚ ਬਿਹਤਰ ਸੁਰੱਖਿਆ ਸਥਿਤੀ ਬਾਰੇ ਖ਼ੁਦ ਬਿਆਨ ਕਰਦੀ ਹੈ। ਸੈਲਾਨੀ ਕਿਸੇ ਵੀ ਸਥਾਨ 'ਤੇ ਇਹ ਯਕੀਨੀ ਕਰਨ ਦੇ ਬਾਅਦ ਹੀ ਜਾਂਦੇ ਹਨ ਕਿ ਉਹ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਲਈ ਸੁਰੱਖਿਅਤ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News