ਭਾਰਤ ਤੇ ਭੂਟਾਨ ਵਿਚਾਲੇ 10 ਸਹਿਮਤੀ ਕਰਾਰਾਂ 'ਤੇ ਹੋਏ ਦਸਤਖਤ

Saturday, Aug 17, 2019 - 09:33 PM (IST)

ਭਾਰਤ ਤੇ ਭੂਟਾਨ ਵਿਚਾਲੇ 10 ਸਹਿਮਤੀ ਕਰਾਰਾਂ 'ਤੇ ਹੋਏ ਦਸਤਖਤ

ਥਿੰਪੂ/ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੂਟਾਨ ਦੇ ਆਪਣੇ ਹਮਰੁਤਬਾ ਲੋਤੈ ਸ਼ੇਰਿੰਗ ਨਾਲ ਸ਼ਨੀਵਾਰ ਨੂੰ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਆਪਣੇ ਸਬੰਧਾਂ 'ਚ ਨਵੀਂ ਊਰਜਾ ਦਾ ਸੰਚਾਰ ਕਰਨ ਲਈ 10 ਸਹਿਮਤੀ ਕਰਾਰਾਂ 'ਤੇ ਦਸਤਖਤ ਕੀਤੇ।

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਅਸੀਂ ਗਹਿਰੀ ਚਰਚਾ ਕੀਤੀ, ਜਿਸ 'ਚ ਅਸੀਂ ਭਾਰਤ ਤੇ ਭੂਟਾਨ ਦੇ ਵਿਚਾਲੇ ਸਬੰਧਾਂ 'ਤੇ ਵਿਚਾਰ ਵਟਾਂਦਰਾ ਕੀਤਾ। ਸਾਡੇ ਰਾਸ਼ਟਰਾਂ ਦੇ ਵਿਚਾਲੇ ਆਰਥਿਕ ਤੇ ਸੰਸਕ੍ਰਿਤਿਕ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ਦੀ ਬਹੁਤ ਉਮੀਦ ਹੈ। ਮੋਦੀ ਦੂਜੀ ਵਾਰ ਭੂਟਾਨ ਆਏ ਹਨ ਤੇ ਇਸ ਸਾਲ ਮਈ 'ਚ ਦੁਬਾਰਾ ਚੁਣੇ ਜਾਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭੂਟਾਨ ਯਾਤਰਾ ਹੈ। ਉਨ੍ਹਾਂ ਨੇ ਮਾਂਗਦੇਛੂ ਪਣਬਿਜਲੀ ਊਰਜਾ ਪਲਾਂਟ ਦਾ ਉਦਘਾਟਨ ਕੀਤਾ ਤੇ ਭਾਰਤ ਭੂਟਾਨ ਪਣਬਿਜਲੀ ਸਹਿਯੋਗ ਦੇ ਪੰਜ ਦਹਾਕੇ ਪੂਰੇ ਹੋਣ ਦੇ ਮੌਕੇ ਟਿਕਟ ਵੀ ਜਾਰੀ ਕੀਤੇ।

ਇਤਿਹਾਸਿਕ ਸਿਮਟੋਖਾ ਜੋਂਗ ਸਥਲ 'ਤੇ ਆਪਣੇ ਭੂਟਾਨੀ ਹਮਰੁਤਬਾ ਦੇ ਨਾਲ ਵਫਦ ਪੱਧਰੀ ਗੱਲਬਾਤ ਦੌਰਾਨ ਸੰਯੁਕਤ ਪੱਤਰਕਾਰ ਸੰਮੇਲਨ 'ਚ ਮੋਦੀ ਨੇ ਕਿਹਾ ਕਿ ਮੈਂ ਦੂਜੇ ਪਲਾਂਟ ਦੇ ਉਦਘਾਟਨ 'ਚ ਭੂਟਾਨ ਆ ਕੇ ਖੁਸ਼ ਹਾਂ। ਦੋਵਾਂ ਦੇਸ਼ਾਂ ਨੇ ਸਪੇਸ ਸੈਂਟਰ, ਹਵਾਈ ਆਵਾਜਾਈ, ਆਈ.ਟੀ., ਊਰਜਾ ਤੇ ਸਿੱਖਿਆ ਦੇ ਖੇਤਰ 'ਚ 10 ਸਹਿਮਤੀ ਪੱਤਰ (ਐੱਮ.ਓ.ਯੂ.) 'ਤੇ ਦਸਤਖਤ ਕੀਤੇ। ਮੋਦੀ ਨੇ ਸ਼ਬਦਰੂੰਗ ਨਾਮਗਯਾਨ ਵਲੋਂ 1629 'ਚ ਨਿਰਮਿਤ ਸਿਮਟੋਖਾ ਜੋਂਗ 'ਚ ਖਰੀਦਦਾਰੀ ਕਰਕੇ ਰੁਪੈ ਕਾਰਡ ਦੀ ਵੀ ਸ਼ੁਰੂਆਤ ਕੀਤੀ।


author

Baljit Singh

Content Editor

Related News