ਸ਼ਿਮਲਾ 'ਚ ਕਾਂਗਰਸ ਦੇ ਦੋ ਬਾਗੀਆ ਦਾ ਨਾਮਜ਼ਦ ਵਾਪਸ, ਵਿਕਰਮਾਦਿਤਿਆ ਨੇ ਜਤਾਇਆ ਭਰੋਸਾ
Thursday, Oct 26, 2017 - 05:30 PM (IST)
ਸ਼ਿਮਲਾ— ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਅਤੇ ਸ਼ਿਮਲਾ ਪੇਂਡੂ ਵਿਧਾਨਸਭਾ ਇਲਾਕੇ ਤੋਂ ਉਮੀਦਵਾਰ ਵਿਕਰਮਾਦਿਤਿਆ ਸਿੰਘ ਦੀ ਮੁਸ਼ਕਿਲ ਥੋੜ੍ਹੀ ਆਸਾਨ ਹੋ ਗਈ ਹੈ। ਇਸ ਸੀਟ 'ਤੇ ਕਾਂਗਰਸ ਦੇ ਦੋ ਬਾਗੀ ਉਮੀਦਵਾਰਾਂ ਖੇਮਰਾਜ ਅਤੇ ਦਵਿੰਦਰ ਠਾਕੁਰ ਨੇ ਆਪਣਾ ਨਾਮਜ਼ਦ ਵਾਪਸ ਲੈ ਲਿਆ ਹੈ। ਦੋਵਾਂ ਨੇ ਵਿਕਰਮਾਦਿਤਿਆ ਦੀ ਅਗਵਾਈ 'ਤੇ ਭਰੋਸਾ ਦੱਸਦੇ ਹੋਏ ਕਿਹਾ ਕਿ ਚੋਣਾਂ 'ਚ ਕਾਂਗਰਸ ਦੇ ਉਮੀਦਵਾਰ ਨੂੰ ਆਪਣਾ ਪੂਰਾ ਸਮਰਥਨ ਦੇਣਗੇ। ਹੁਣ ਸ਼ਿਮਲਾ ਪੇਂਡੂ ਸੀਟਾਂ 'ਤੇ ਵਿਕਰਮਾਦਿਤਿਆ ਸਿੰਘ ਦਾ ਸਿੱਧਾ ਮੁਕਾਬਲਾ ਭਾਜਪਾ ਉਮੀਦਵਾਰ ਡਾ. ਪ੍ਰਮੋਦ ਸ਼ਰਮਾ ਨਾਲ ਹੋ ਰਿਹਾ ਹੈ। ਸ਼ਿਮਲਾ ਪੇਂਡੂ ਸੀਟ 'ਤੇ ਵੀਰਭੱਦਰ ਸਿੰਘ ਮੌਜ਼ੂਦਾ ਵਿਧਾਇਕ ਹਨ ਅਤੇ ਇਹ ਸੀਟ ਉਨ੍ਹਾਂ ਨੇ ਆਪਣੇ ਬੇਟੇ ਲਈ ਛੱਡੀ ਹੈ। ਮੁੱਖ ਮੰਤਰੀ ਖੁਦ ਸੋਲਨ ਜ਼ਿਲਾ ਦੀ ਅਰਕੀ ਸੀਟ ਤੋਂ ਚੋਣ ਲੜ ਰਹੇ ਹਨ।
