ਬੰਗਾਲ ਦੇ ਨਿਊ ਜਲਪਾਈਗੁੜੀ ਕੋਲ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰੇ

Wednesday, Jul 31, 2024 - 03:30 PM (IST)

ਬੰਗਾਲ ਦੇ ਨਿਊ ਜਲਪਾਈਗੁੜੀ ਕੋਲ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰੇ

ਕੋਲਕਾਤਾ- ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਰੇਲ ਡਿਵੀਜ਼ਨ ਵਿਚ ਰੰਗਾਪਾਨੀ ਸਟੇਸ਼ਨ ਕੋਲ ਬੁੱਧਵਾਰ ਨੂੰ ਇਕ ਮਾਲ ਗੱਡੀ ਦੇ ਦੋ ਡੱਬੇ ਪੱਟੜੀ ਤੋਂ ਉਤਰ ਗਏ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉੱਤਰੀ-ਪੂਰਬੀ ਸੀਮਾਂਤ ਰੇਲਵੇ (NFR) ਦੇ ਅਧਿਕਾਰੀ ਨੇ ਦੱਸਿਆ ਕਿ ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।

NFR ਦੇ ਸੂਤਰਾਂ ਮੁਤਾਬਕ ਘਟਨਾ ਦੁਪਹਿਰ 11 ਵਜੇ ਉਸ ਸਮੇਂ ਵਾਪਰੀ, ਜਦੋਂ ਮਾਲ ਗੱਡੀ ਦੇ ਡਰਾਈਵਰ ਨੇ ਐਮਰਜੈਂਸੀ ਬਰੇਕ ਲਾਇਆ, ਜਿਸ ਕਾਰਨ ਦੋ ਡੱਬੇ ਪਟੜੀ ਤੋਂ ਉਤਰ ਗਏ। ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਨਹੀਂ ਹੈ ਪਰ ਰੇਲ ਆਵਾਜਾਈ 'ਤੇ ਅਸਰ ਪਿਆ ਹੈ। ਰੇਲਵੇ ਕਰਮੀਆਂ ਨੇ ਪਟੜੀ ਤੋਂ ਉਤਰੇ ਡੱਬੇ ਨੂੰ ਤੁਰੰਤ ਹਟਾ ਕੇ ਪਟੜੀ ਖਾਲੀ ਕਰ ਦਿੱਤੀ, ਤਾਂ ਕਿ ਹੋਰ ਟਰੇਨਾਂ ਦੇ ਸੰਚਾਲਨ ਵਿਚ ਰੁਕਾਵਟ ਪੈਦਾ ਨਾ ਹੋਵੇ। 

ਜ਼ਿਕਰਯੋਗ ਹੈ ਕਿ ਘਟਨਾ ਵਾਲੀ ਥਾਂ ਤੋਂ ਕੁਝ ਹੀ ਦੂਰੀ 'ਤੇ 17 ਜੂਨ ਨੂੰ ਸਿਆਲਦਹ ਜਾ ਰਹੀ ਕੰਜਨਜੰਘਾ ਐਕਸਪ੍ਰੈੱਸ ਇਕ ਮਾਲ ਗੱਡੀ ਨਾਲ ਟਕਰਾ ਗਈ ਸੀ। ਹਾਦਸੇ ਵਿਚ ਟਰੇਨ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ ਅਤੇ 10 ਲੋਕਾਂ ਦੀ ਮੌਤ ਹੋ ਗਈ ਸੀ।


author

Tanu

Content Editor

Related News