ਨੋਇਡਾ ''ਚ 2 ਬੱਚਿਆਂ ਦਾ ਕਤਲ, ਸੈਕਟਰ-34 ਦੇ ਅਰਾਵਲੀ ਗ੍ਰੀਨ ਇਲਾਕੇ ''ਚ ਮਿਲੀਆਂ ਲਾਸ਼ਾਂ

Wednesday, Aug 18, 2021 - 11:55 PM (IST)

ਨੋਇਡਾ ''ਚ 2 ਬੱਚਿਆਂ ਦਾ ਕਤਲ, ਸੈਕਟਰ-34 ਦੇ ਅਰਾਵਲੀ ਗ੍ਰੀਨ ਇਲਾਕੇ ''ਚ ਮਿਲੀਆਂ ਲਾਸ਼ਾਂ

ਨੋਇਡਾ - ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਦੋ ਮਾਸੂਮ ਬੱਚਿਆਂ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ। ਨੋਇਡਾ ਵਿੱਚ ਡਬਲ ਮਰਡਰ ਦੀ ਇਸ ਵਾਰਦਾਤ ਨਾਲ ਸਨਸਨੀ ਫੈਲ ਗਈ ਹੈ। ਪੁਲਸ ਨੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਹੁਣ ਪੁਲਸ ਬੱਚਿਆਂ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੋਨਾਂ ਬੱਚਿਆਂ ਦਾ ਕਤਲ ਬੇਰਹਿਮੀ ਨਾਲ ਕੀਤਾ ਗਿਆ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਾਤਲ ਕੌਣ ਹੈ ਅਤੇ ਉਸ ਨੇ ਮਾਸੂਮ ਬੱਚਿਆਂ ਦੀ ਹੱਤਿਆ ਕਿਉਂ ਕੀਤੀ? ਪੁਲਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।

ਇਹ ਵੀ ਪੜ੍ਹੋ - ਹਿਮਾਚਲ ਸਰਕਾਰ ਨੇ ਤੀਜੀ ਲਹਿਰ ਦਾ ਕੀਤਾ ਐਲਾਨ, ਐਂਟਰੀ ਲਈ ਮੁੜ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ

ਮਾਮਲਾ ਨੋਇਡਾ ਦੇ ਸੈਕਟਰ 34 ਦਾ ਹੈ। ਜਿੱਥੇ ਬਿਲਬਾਂਗ ਸਕੂਲ ਦੇ ਸਾਹਮਣੇ ਅਰਾਵਲੀ ਗ੍ਰੀਨ ਏਰੀਆ ਤੋਂ ਦੋਨਾਂ ਬੱਚਿਆਂ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਮਰਨ ਵਾਲੇ ਬੱਚਿਆਂ ਦੀ ਉਮਰ ਸਿਰਫ਼ 6 ਸਾਲ ਅਤੇ 4 ਸਾਲ ਹੈ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਜਾ ਕੇ ਲਾਸ਼ ਬਰਾਮਦ ਕੀਤੀ ਅਤੇ ਆਲੇ ਦੁਆਲੇ ਸੁਰਾਗ ਅਤੇ ਸਬੂਤ ਤਲਾਸ਼ ਕਰਨ ਲਈ ਜਾਂਚ ਵੀ ਕੀਤੀ। ਪੁਲਸ ਮੌਕਾ-ਏ-ਵਾਰਦਾਤ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News